09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੜਕ ਤੋਂ ਨੀਵੇਂ ਸੀਵਰੇਜ ਦੇ ਢੱਕਣਾਂ ਕਾਰਨਾਂ ਕਿਸੇ ਵੇਲੇ ਵੀ ਵਾਪਰ ਸਕਦਾ ਵੱਡਾ ਹਾਦਸਾ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਤਪਾ ਮੰਡੀ, 12 ਅਪ੍ਰੈਲ (ਵਿਜੇ ਸ਼ਰਮਾ)-ਸ਼ਹਿਰ ਦੇ ਢਿਲਵਾਂ ਫਾਟਕ 'ਤੇ ਪੈਟਰੋਲ ਪੰਪ ਕੋਲ ਸੀਵਰੇਜ ਦੇ ਡੱਗਾਂ ਦੇ ਢੱਕਣ ਸੜਕ ਤੋਂ ਕਾਫੀ ਨੀਵੇਂ ਹੋਣ ਕਰ ਕੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ | ਢਿੱਲਵਾਂ ਰੋਡ ਦੇ ਦੁਕਾਨਦਾਰਾਂ ਤੇ ਉੱਥੇ ਖੜੇ੍ਹ ਰਾਹਗੀਰਾਂ ਨੇ ਦੱਸਿਆ ਕਿ ਢਿੱਲਵਾਂ ਫਾਟਕ ਅਤੇ ਪੈਟਰੋਲ ਪੰਪ ਨੇੜੇ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਸੀਵਰੇਜ ਪਾਇਆ ਹੋਇਆ ਹੈ, ਜਿਸ ਕਰ ਕੇ ਸੀਵਰੇਜ ਦੇ ਕਈ ਡੱਗਾ 'ਤੇ ਮਹਿਕਮੇ ਵਲੋਂ ਢੱਕਣ ਲਾਏ ਗਏ ਹਨ ਉਹ ਸੜਕ ਤੋਂ ਕਾਫੀ ਹੇਠਾਂ ਵੱਲ ਹਨ ਕਿਉਂਕਿ ਸੜਕ 'ਤੇ 24 ਘੰਟੇ ਆਵਾਜਾਈ ਹੋਣ ਕਾਰਨ ਰਾਤ ਬਰਾਤੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਕਈ ਸਕੂਲਾਂ ਦੇ ਹੋਣ ਕਰ ਕੇ ਸਕੂਲੀ ਬੱਚੇ ਸਾਈਕਲਾਂ ਅਤੇ ਬੈਟਰੀ ਸਕੂਟਰੀਆਂ 'ਤੇ ਸਕੂਲਾਂ ਨੂੰ ਜਾਂਦੇ ਹਨ | ਜਿਸ ਕਰ ਕੇ ਮਾਪਿਆਂ ਨੂੰ ਬੱਚਿਆਂ ਦਾ ਡਰ ਲੱਗਿਆ ਰਹਿੰਦਾ ਹੈ ਕਿ ਨੀਵੇਂ ਸੀਵਰੇਜ ਦੇ ਢੱਕਣਾਂ ਕਾਰਨ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ | ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਿਤ ਮਹਿਕਮੇ ਤੋਂ ਮੰਗ ਕੀਤੀ ਹੈ ਇਨ੍ਹਾਂ ਡੱਗ ਦੇ ਢੱਕਣਾਂ ਨੂੰ ਸੜਕ ਦੇ ਬਰਾਬਰ ਕੀਤਾ ਜਾਵੇ ਤਾਂ ਜੋ ਕੋਈ ਹਾਦਸਾ ਨਾ
Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਨਗਰ ਕੌਂਸਲ ਨੇ ਰਸਤਿਆਂ ਦੀ ਸਫ਼ਾਈ ਕਰਵਾਈ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵਲੋਂ ਠੇਕੇ 'ਤੇ ਲੁੱਟ ਦੀ ਕੋਸ਼ਿਸ਼, ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ
Ad Position 24