ਭਦੌੜ, 12 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਅਤੇ ਸਾਬਕਾ ਪ੍ਰਧਾਨ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਆਪਣੇ ਸਮੂਹ ਸਾਥੀ ਕੌਂਸਲਰਾਂ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤਿਆਂ ਉਪਰ ਜੇ.ਸੀ.ਬੀ ਮਸ਼ੀਨ ਲਾ ਕੇ ਗੰਦਗੀ ਦੇ ਢੇਰਾਂ ਨੂੰ ਚੁਕਵਾਇਆ | ਪ੍ਰਧਾਨ ਮਨੀਸ਼ ਗਰਗ ਅਤੇ ਜਸਵੀਰ ਸਿੰਘ ਧੰਮੀ ਨੇ ਦੱਸਿਆ ਕਿ ਇਸ ਰਸਤੇ ਉਪਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਸਾਖੀ ਵਾਲਾ, ਪ੍ਰਾਚੀਨ ਦੁਰਗਾ ਮਾਤਾ ਮੰਦਰ, ਪਬਲਿਕ ਸਟੇਡੀਅਮ, ਬਾਬਾ ਹਸਤ ਲਾਲ ਜੀ ਡੇਰਾ, ਪੀਰਖਾਨਾ, ਮੁਸਲਿਮ ਮਸੀਤ ਸਮੇਤ ਕਾਲਜ ਨੂੰ ਜਾਂਦਾ ਮੇਨ ਰਸਤਾ ਹੈ ਪਰ ਲੋਕਾਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਸੜਕਾਂ ਦੇ ਕਿਨਾਰੇ ਉਪਰ ਮਲਬੇ ਤੋਂ ਲੈ ਕੇ ਘਰਾਂ ਦਾ ਕੂੜਾ ਵੱਡੀ ਤਾਦਾਦ ਵਿਚ ਸੁੱਟਿਆਂ ਜਾਂਦਾ ਹੈ ਜਿਸ ਨਾਲ ਜਿੱਥੇ ਵਾਤਾਵਰਨ ਖ਼ਰਾਬ ਹੁੰਦਾ ਹੈ ਉੱਥੇ ਗੰਦਗੀ ਦੀ ਸੜ੍ਹਾਂਦ ਮਾਰਨ ਕਾਰਨ ਉੱਥੋਂ ਦੀ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਭਦੌੜ ਵਲੋਂ ਕੂੜਾ ਸੱੁਟਣ ਲਈ ਥਾਵਾਂ ਅਲਾਟ ਕੀਤੀਆਂ ਗਈਆਂ ਹਨ ਪਰ ਫਿਰ ਵੀ ਕੁੱਝ ਲੋਕ ਸੜਕਾਂ ਦੇ ਕਿਨਾਰਿਆਂ ਉਪਰ ਹੀ ਕੂੜਾ ਸੱੁਟਣ ਨੂੰ ਤਰਜੀਹ ਦਿੰਦੇ ਹਨ ਜਿਸ ਕਾਰਨ ਗੰਦਗੀ ਦੇ ਢੇਰ ਲੱਗ ਰਹੇ ਹਨ ਅਸੀਂ ਸਮੂਹ ਲੋਕਾਂ ਨੂੰ ਅਪੀਲ ਕਰਦੇ ਹਾਂ ਨਿਰਧਾਰਿਤ ਕੀਤੀ ਥਾਵਾਂ 'ਤੇ ਹੀ ਕੂੜਾ ਸੱੁਟਿਆ ਜਾਵੇ | ਇਸ ਮੌਕੇ ਕੌਂਸਲਰ ਲਾਭ ਸਿੰਘ, ਵਕੀਲ ਸਿੰਘ, ਨਾਹਰ ਸਿੰਘ ਔਲਖ, ਰਵਿੰਦਰ ਸਿੰਘ ਰਵੀ, ਪ੍ਰਕਾਸ਼ ਸਿੰਘ ਠੇਕੇਦਾਰ ਹਾਜ਼ਰ ਸਨ |