ਤਪਾ ਮੰਡੀ, 13 ਅਪ੍ਰੈਲ (ਪ੍ਰਵੀਨ ਗਰਗ)-ਇਲਾਕੇ ਅੰਦਰ ਗੀਝਾ ਝਪਟਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀਆਂ, ਬਲਕਿ ਦਿਨ-ਬ-ਦਿਨ ਇਨ੍ਹਾਂ ਘਟਨਾਵਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ | ਜਿਸ ਕਾਰਨ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ 'ਚ ਹਨ | ਉੱਧਰ ਦੂਜੇ ਪਾਸੇ ਪੁਲਿਸ ਵੀ ਇਨ੍ਹਾਂ ਲੁਟੇਰਿਆਂ ਅੱਗੇ ਬਿਲਕੁਲ ਬੇਵੱਸ ਦਿਖਾਈ ਦੇ ਰਹੀ ਹੈ | ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਲਾਕੇ ਅੰਦਰ ਗੀਝਾ ਝਪਟਣ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ | ਜਿਨ੍ਹਾਂ ਨੂੰ ਲੱਭਣ 'ਚ ਅਜੇ ਤੱਕ ਪੁਲਿਸ ਨਾਕਾਮ ਸਾਬਤ ਹੋਈ ਹੈ | ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਵਾਸੀ ਘੜੈਲਾ ਆਪਣੀ ਪਤਨੀ ਅਤੇ ਪੋਤੇ ਨਾਲ ਸਕੂਟੀ 'ਤੇ ਸਵਾਰ ਹੋ ਕੇ ਤਪਾ ਤੋਂ ਆਪਣੇ ਪਿੰਡ ਜਾ ਰਹੇ ਸਨ | ਜਦੋਂ ਉਹ ਨਾਮਦੇਵ ਮਾਰਗ 'ਤੇ ਐਫ਼.ਸੀ.ਆਈ. ਦੇ ਗੁਦਾਮਾਂ ਨਜ਼ਦੀਕ ਪੁੱਜੇ ਤਾਂ ਪਿੱਛੋਂ ਆ ਰਹੇ ਇੱਕ ਮੋਟਰਸਾਈਕਲ ਲੁਟੇਰੇ ਨੇ ਉਨ੍ਹਾਂ ਦਾ ਗੀਝੇ ਵਿਚ ਪਾਇਆ ਹੋਇਆ ਬਟੂਆ ਝਪਟ ਲਿਆ | ਜਿਸ ਵਿਚ ਲਗਭਗ 5 ਹਜ਼ਾਰ ਰੁਪਏ ਅਤੇ ਜ਼ਰੂਰੀ ਕਾਗ਼ਜ਼ਾਤ ਸਨ | ਵਾਰਦਾਤ ਤੋਂ ਬਾਅਦ ਲੁਟੇਰਾ ਮੋਟਰਸਾਈਕਲ 'ਤੇ ਰਾਮਪੁਰਾ ਵੱਲ ਭੱਜਣ ਵਿਚ ਕਾਮਯਾਬ ਹੋ ਗਿਆ | ਇਹ ਘਟਨਾ ਇਲਾਕੇ ਦੇ ਕਈ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਚੁੱਕੀ ਹੈ | ਫ਼ਿਲਹਾਲ ਉਨ੍ਹਾਂ ਇਸ ਘਟਨਾ ਸਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |
ਮੋਟਰਸਾਈਕਲ ਸਵਾਰ ਲੁਟੇਰੇ ਨੇ ਵਿਅਕਤੀ ਦਾ ਬਟੂਆ ਝਪਟਿਆ
ਅਜੀਤ ਡੈਸਕ
14-04-2026