11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਚੋਰ ਗਰੋਹ ਵਲੋਂ ਦਰਜਨਾਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਵੱਢੀਆਂ

Ad Position 21
No active advertisement
ਅਜੀਤ ਡੈਸਕ 14-04-2026
ਸ਼ਹਿਣਾ, 13 ਅਪ੍ਰੈਲ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਬੁਰਜ ਰੋਡ 'ਤੇ ਸਥਿਤ ਲਗਾਤਾਰ ਦੋ ਦਿਨਾਂ ਵਿਚ ਚੋਰ ਗਰੋਹ ਵਲੋਂ ਦੋ ਦਰਜਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਵੱਢ ਕੇ ਤਾਂਬਾ ਕੱਢ ਲਿਆ ਗਿਆ | ਕਿਸਾਨ ਆਗੂ ਸੁਖਦੇਵ ਸਿੰਘ ਕਾਕਾ ਪੰਧੇਰ ਨੇ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਸਥਿਤ ਚੋਰ ਗਰੋਹ ਮੋਟਰਾਂ ਤੋਂ ਕੇਬਲ ਤਾਰਾਂ ਵੱਢਣ ਉਪਰੰਤ ਇਕ ਥਾਂ 'ਤੇ ਇਕੱਤਰ ਕਰ ਕੇ ਤਾਂਬਾ ਕੱਢਣ ਵਿਚ ਸਫਲ ਰਿਹਾ | ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਗਿਣਤੀ ਵਿਚ ਕੇਬਲ ਤਾਰਾਂ ਵੱਢਣ ਦਾ ਮਾਮਲਾ ਸਾਹਮਣੇ ਆਉਣ 'ਤੇ ਕਿਸਾਨਾਂ ਵਿਚ ਡਰ ਦਾ ਮਾਹੌਲ ਹੈ, ਕਿਉਂਕਿ ਉਕਤ ਚੋਰ ਗਿਰੋਹ ਗਿਣਤੀ ਦੇ ਵਿਚ ਕਿਤੇ ਜ਼ਿਆਦਾ ਹੋਣਗੇ | ਜਿਸ ਕਾਰਨ ਇੰਨੀਆਂ ਮੋਟਰਾਂ ਤੇ ਤਾਰਾਂ ਵੱਢਣ ਦਾ ਕੰਮ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਵਿਚ ਇਕੱਲੇ ਖੇਤ ਜਾਣ ਦਾ ਹੌਸਲਾ ਨਹੀਂ ਰਿਹਾ | ਉਨ੍ਹਾਂ ਮੰਗ ਕੀਤੀ ਕਿ ਚੋਰ ਗਿਰੋਹ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾਵੇ ਅਤੇ ਸਰਕਾਰ ਚੋਰਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਬੰਦ ਕਰੇ ਤਾਂ ਜੋ ਚੋਰੀਆਂ ਦੇ ਰਾਹ ਪਿਆ ਵਿਅਕਤੀ ਆਪਣੀ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਪੇਟ ਪਾਲ ਸਕੇ ਅਤੇ ਦੂਜੇ ਮਿਹਨਤਕਸ਼ ਲੋਕਾਂ ਲਈ ਸਿਰਦਰਦੀ ਪੈਦਾ ਨਾ ਕਰੇ | ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਦੀਆਂ ਚਾਰ ਮੋਟਰਾਂ, ਨਿਰਮਲ ਸਿੰਘ ਦੀਆਂ ਦੋ ਮੋਟਰਾਂ ਤੋਂ ਇਲਾਵਾ ਜੋਗਾ ਸਿੰਘ, ਸਾਧੂ ਸਿੰਘ, ਜਰਨੈਲ ਸਿੰਘ, ਸੇਰ ਸਿੰਘ, ਕਰਮ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਆਰਾ ਸਿੰਘ, ਭਜਨ ਸਿੰਘ, ਕਾਕਾ ਪੰਧੇਰ, ਗੁਰਚਰਨ ਸਿੰਘ, ਬੰਤ ਸਿੰਘ, ਗੁੱਲੂ ਸਿੰਘ, ਹੈਪੀ ਸਿੰਘ, ਹਰਬੰਸ ਸਿੰਘ ਆਦਿ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਉਤਾਰ ਕੇ ਤਾਂਬਾ ਕੱਢ ਲਿਆ | ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਇਸ ਦੀ ਸੂਚਨਾ ਥਾਣਾ ਸ਼ਹਿਣਾ ਨੂੰ ਦੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ 'ਚ ਸਥਾਪਨਾ ਦਿਵਸ ਮਨਾਇਆ
Ad Position 24