19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮੁੱਖ ਮਾਰਗ 'ਤੇ ਕਾਰ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 15-04-2026
ਤਪਾ ਮੰਡੀ, 14 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਰਨਾਲਾ-ਬਠਿੰਡਾ ਮਾਰਗ 'ਤੇ ਕਰੀਬ 9 ਕੁ ਵਜੇ ਤਪਾ-ਤਾਜੋ ਕੈਂਚੀਆਂ 'ਤੇ ਬਣੇ ਓਵਰਬਿ੍ਜ ਉੱਪਰ ਇਕ ਟਰੈਕਟਰ-ਟਰਾਲੀ ਨਾਲ ਟਕਰਾਉਣ ਤੇ ਕਾਰ 'ਚ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ | ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਦ ਕਿ ਇਸ ਹਾਦਸੇ 'ਚ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਅਤੇ ਕੁੱਝ ਹੱਦ ਤੱਕ ਟਰਾਲੀ ਨੂੰ ਵੀ ਨੁਕਸਾਨ ਪਹੁੰਚ ਗਿਆ | ਜਾਣਕਾਰੀ ਅਨੁਸਾਰ ਕਾਰ ਚਾਲਕ ਨਵੀਨ ਵਰਮਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਕੇਸ਼ਵ ਕੁਮਾਰ ਮਰੂਤੀ ਏਜੰਸੀ 'ਚ ਚੰਡੀਗੜ੍ਹ ਵਿਖੇ ਕੰਮ ਕਰਦੇ ਹਨ | ਜੋ ਅੱਜ ਆਪਣੀ ਏਜੰਸੀ ਦੇ ਕੰਮ ਸਬੰਧੀ ਬੋਲੈਨੋ ਕਾਰ (ਪੈਟਰੋਲ) 'ਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੇ ਸਨ, ਜਦੋਂ ਉਹ ਮੁੱਖ ਮਾਰਗ 'ਤੇ ਤਪਾ ਤਾਜੋ ਕੈਂਚੀਆਂ 'ਤੇ ਬਣੇ ਓਵਰਬਿ੍ਜ ਤੇ ਪੁੱਜੇ ਤਾਂ ਉਨ੍ਹਾਂ ਦੀ ਘਰ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਈ, ਜਿਸ ਉਪਰੰਤ ਕਾਰ ਦੇ ਏਅਰ ਬੈਗ ਖੁੱਲਣ ਕਾਰਨ ਉਨ੍ਹਾਂ ਦਾ ਬਚਾਅ ਰਹਿ ਗਿਆ | ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਟਰਾਲੀ ਦੇ ਪਿਛਲੇ ਹਿੱਸੇ 'ਚ ਫਸ ਗਈ | ਇਸ ਦੌਰਾਨ ਜਦੋਂ ਟਰੈਕਟਰ ਚਾਲਕ ਕਾਰ ਨੂੰ ਟਰਾਲੀ ਨਾਲੋਂ ਵੱਖ ਕਰਨ ਲਈ ਟਰਾਲੀ ਅੱਗੇ ਪਿੱਛੇ ਕਰਨ ਲੱਗਾ ਤਾਂ ਅਚਾਨਕ ਇਕ ਅੱਗ ਦੀ ਚੰਗਿਆਰੀ ਨਿਕਲੀ ਅਤੇ ਕਾਰ ਦੇ ਇੰਜਨ 'ਚ ਅੱਗ ਲੱਗ ਗਈ ਜੋ ਕੁੱਝ ਹੀ ਪਲਾਂ ਵਿਚ ਭਿਆਨਕ ਅੱਗ ਵਿਚ ਤਬਦੀਲ ਹੋ ਗਈ | ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਕਾਰ ਸੜ ਕੇ ਸਵਾਹ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਟਰਾਲੀ ਦੇ ਪਿਛਲੇ ਪਾਸੇ ਕੋਈ ਲਾਈਟ ਜਾਂ ਰਿਫ਼ਲੈਕਟਰ ਨਹੀਂ ਸੀ ਅਤੇ ਨਾ ਹੀ ਓਵਰਬਿ੍ਜ 'ਤੇ ਲਾਈਟਾਂ ਚੱਲ ਰਹੀਆਂ ਸਨ, ਜਿਸ ਕਾਰਨ ਕਾਰ ਚਾਲਕ ਨੂੰ ਅੱਗੇ ਵਾਹਨ ਦਾ ਅੰਦਾਜ਼ਾ ਨਾ ਲੱਗ ਸਕਿਆ ਅਤੇ ਹਾਦਸਾ ਵਾਪਰ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ ਤੋਂ ਇਲਾਵਾ ਫਾਇਰ ਬਿ੍ਗੇਡ ਦੇ ਕਰਮਚਾਰੀ ਫਾਇਰਮੈਨ ਜਸਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਅਤੇ ਡਰਾਈਵਰ ਬੇਅੰਤ ਸਿੰਘ ਘਟਨਾ ਸਥਾਨ 'ਤੇ ਪੁੱਜੇ | ਜਿਨ੍ਹਾਂ ਬੜੀ ਮਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ | ਇਹ ਹਾਦਸਾ ਸੜਕ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ, ਖ਼ਾਸ ਕਰ ਕੇ ਰਾਤ ਸਮੇਂ ਬਿਨਾਂ ਲਾਈਟਾਂ ਅਤੇ ਰਿਫਲੈਕਟਰਾਂ ਵਾਲੇ ਵਾਹਨਾਂ ਦੀ ਚੱਲਣੀ ਗੰਭੀਰ ਖ਼ਤਰਾ ਬਣ ਰਹੀ ਹੈ | ਉੱਧਰ ਦੂਜੇ ਪਾਸੇ ਹਾਦਸੇ ਦੇ ਵਾਪਰਨ ਕਾਰਨ ਮੁੱਖ ਮਾਰਗ ਤੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ, ਜਿਸ 'ਤੇ ਪੁਲਿਸ ਨੇ ਬੜੀ ਮਸ਼ੱਕਤ ਨਾਲ ਆਵਾਜਾਈ ਬਹਾਲ ਕਰਵਾਈ |
Ad Position 22
No active advertisement
ਪਿਛਲੀ ਖ਼ਬਰ ਨਾੜ ਨੂੰ ਲੱਗੀ ਅੱਗ ਅਗਲੀ ਖ਼ਬਰ ਮੌੜਾਂ ਦੀ ਦਾਣਾ ਮੰਡੀ ਕਣਕ ਦੀ ਫ਼ਸਲ ਨਾਲ ਨੱਕੋ ਨੱਕ ਭਰੀ
Ad Position 24