08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿਚ ਸਹਿਜਦੀਪ ਜੇਠੀ ਨੇ ਕਾਂਸੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 16-04-2026
ਬਰਨਾਲਾ, 15 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਮਹਾਰਾਸ਼ਟਰ ਦੇ ਨਾਗਪੁਰ ਵਿਚ ਹੋਈ ਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿਚ ਬਰਨਾਲਾ ਦੇ ਨੌਜਵਾਨ ਬਾਕਸਰ ਸਹਿਜਦੀਪ ਜੇਠੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ | ਇਹ ਚੈਂਪੀਅਨਸ਼ਿਪ ਬੋਕਸਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਕਰਵਾਈ ਗਈ | ਸਪੋਰਟਸ ਸਕੂਲ ਜਲੰਧਰ ਵਿਚ 10ਵੀਂ ਜਮਾਤ ਦੇ ਵਿਦਿਆਰਥੀ ਸਹਿਜਦੀਪ ਨੇ ਮਨੀਪੁਰ, ਛੱਤੀਸਗੜ੍ਹ ਅਤੇ ਝਾਰਖੰਡ ਦੇ ਮਜ਼ਬੂਤ ਖਿਡਾਰੀਆਂ ਨੂੰ ਹਰਾ ਕੇ ਇਹ ਮੁਕਾਮ ਹਾਸਲ ਕੀਤਾ | ਇਸ ਤੋਂ ਪਹਿਲਾਂ ਵੀ ਸਹਿਜਦੀਪ ਨੇ ਤਰਨਤਾਰਨ ਵਿਚ ਹੋਈ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ | ਸਹਿਜਦੀਪ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਬਾਕਸਿੰਗ ਦਾ ਸ਼ੌਕੀਨ ਸੀ, ਪਰ ਲਾਕਡਾਊਨ ਦੌਰਾਨ ਉਸ ਨੇ ਇਸ ਖੇਡ ਨੂੰ ਗੰਭੀਰਤਾ ਨਾਲ ਅਪਣਾਇਆ | ਆਪਣੇ ਵੱਡੇ ਭਰਾ ਸਾਹਿਲ ਜੇਠੀ ਨੂੰ ਬਾਕਸਿੰਗ ਕਰਦੇ ਵੇਖ ਕੇ ਉਸ ਨੇ ਪੇ੍ਰਰਨਾ ਲਈ ਅਤੇ ਅੱਜ ਨੈਸ਼ਨਲ ਪੱਧਰ ਤੱਕ ਪਹੁੰਚ ਗਿਆ ਹੈ | ਉਸ ਦੀ ਇਸ ਸਫਲਤਾ ਵਿਚ ਕੋਚ ਰਣਜੀਤ ਮਾਨ (ਕੈਨੇਡਾ), ਇੰਟਰਨੈਸ਼ਨਲ ਬਾਕਸਰ ਹਰਪ੍ਰੀਤ ਸਿੰਘ, ਇੰਟਰਨੈਸ਼ਨਲ ਬਾਕਸਰ ਕੁਲਵਿੰਦਰ ਸਿੰਘ, ਕੋਚ ਜਸਵੀਰ ਜੱਸੀ, ਕੋਚ ਗੁਰਦਿੱਤਪੁਰੀ, ਕੋਚ ਦਵਿੰਦਰ ਗਰੇਵਾਲ, ਕੋਚ ਕੇਵਲ ਰਾਜਪਾਲ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ | ਸਹਿਜਦੀਪ ਦੇ ਪਿਤਾ ਸੰਦੀਪ ਜੇਠੀ ਬੈਂਕ ਵਿਚ ਕਰਮਚਾਰੀ ਹਨ, ਜਦਕਿ ਮਾਤਾ ਮੀਰਾ ਲਕਸ਼ਮੀ ਜੇਠੀ ਘਰੇਲੂ ਔਰਤ ਹਨ | ਪਰਿਵਾਰ ਦਾ ਖੇਡਾਂ ਨਾਲ ਗਹਿਰਾ ਨਾਤਾ ਹੈ, ਕਿਉਂਕਿ ਉਸ ਦਾ ਵੱਡਾ ਭਰਾ ਸਾਹਿਲ ਜੇਠੀ ਵੀ 4 ਵਾਰ ਨੈਸ਼ਨਲ ਪੱਧਰ 'ਤੇ ਹਿੱਸਾ ਲੈ ਚੁੱਕਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਐਸ.ਓ.ਐਫ਼. ਹਿੰਦੀ ਗੋਲਡ ਮੈਡਲ ਜੇਤੂ ਵਿਦਿਆਰਥਣ ਦਾ ਸਨਮਾਨ <br/> ਅਗਲੀ ਖ਼ਬਰ ਇੰਸਪੈਕਟਰ ਨਵਦੀਪ ਕੌਰ ਚਾਹਲ ਨੇ ਥਾਣਾ ਤਪਾ ਦੇ ਮੁਖੀ ਵਜੋਂ ਚਾਰਜ ਸੰਭਾਲਿਆ <br/>
Ad Position 24