08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਐਸ.ਬੀ.ਐਸ. ਗਰੁੱਪ ਆਫ਼ ਕਾਲਜ ਨੇ ਲੜਕੀ ਨੂੰ ਇਸਤਰੀ ਧਨ ਵਜੋਂ ਸਾਮਾਨ ਦਿੱਤਾ

Ad Position 21
No active advertisement
ਅਜੀਤ ਡੈਸਕ 16-04-2026
ਮਹਿਲ ਕਲਾਂ, 15 ਅਪ੍ਰੈਲ (ਤਰਸੇਮ ਸਿੰਘ ਗਹਿਲ)-ਐਸ.ਬੀ.ਐਸ. ਗਰੁੱਪ ਆਫ਼ ਕਾਲਜ ਮਹਿਲ ਕਲਾਂ ਵਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਲੋੜਵੰਦ ਪਰਿਵਾਰ ਦੀ ਲੜਕੀ ਨੂੰ ਇਸਤਰੀ ਧੰਨ ਵਜੋਂ ਦਿੱਤਾ ਜਾਣ ਵਾਲਾ ਸਮਾਨ ਪੇਟੀ, ਬੈੱਡ, ਅਲਮਾਰੀ, ਗੱਦੇ, ਮੇਜ-ਕੁਰਸੀਆਂ ਆਦਿ ਦਿੱਤਾ ਗਿਆ | ਇਸ ਸਮੇਂ ਐਸ.ਬੀ.ਐਸ. ਗਰੁੱਪ ਆਫ਼ ਕਾਲਜ ਮਹਿਲ ਕਲਾਂ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਨੇ ਦੱਸਿਆ ਕਿ ਪਿੰਡ ਹਮੀਦੀ ਨਾਲ ਸਬੰਧਿਤ ਸ਼ੀਤਲ ਸ਼ਰਮਾ ਪੁੱਤਰ ਬੇਦੀ ਸ਼ਰਮਾ ਵਾਸੀ ਹਮੀਦੀ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ, ਪ੍ਰੰਤੂ ਉਕਤ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰ ਕੇ ਆਪਣੀ ਧੀ ਦੇ ਵਿਆਹ ਸਮੇਂ ਇਸਤਰੀ ਧੰਨ ਵਜੋਂ ਦਿੱਤਾ ਜਾਣ ਵਾਲਾ ਸਮਾਨ ਦੇਣ ਤੋਂ ਅਸਮਰਥ ਸੀ | ਇਸ ਸਮੇਂ ਡਾਕਟਰ ਬਲਵੰਤ ਸਿੰਘ ਹਮੀਦੀ ਨੇ ਕਿਹਾ ਲੋੜਵੰਦ ਲੋਕਾਂ ਦੀ ਮਦਦ ਕਰਨਾ ਵੱਡੇ ਪਰਉਪਕਾਰ ਦੀ ਨਿਸ਼ਾਨੀ ਹੈ ਅਤੇ ਐੱਸ.ਬੀ.ਐਸ. ਗਰੁੱਪ ਆਫ਼ ਕਾਲਜ ਮਹਿਲ ਕਲਾਂ ਵਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਹੀ ਪਹਿਲ ਕੀਤੀ ਜਾਂਦੀ ਹੈ | ਇਸ ਮੌਕੇ ਸ੍ਰੀਮਤੀ ਸਾਰਿਕਾ ਬਾਂਸਲ, ਪਿ੍ੰਸੀਪਲ ਅਨਿਲ ਜਿੰਦਲ, ਡਾਕਟਰ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੈ ੱਡ ਕਰਾਸ ਸੁਸਾਇਟੀ ਬਰਨਾਲਾ ਦੀ ਕਾਰਜਕਾਰਨੀ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਕਣਕ ਦੀ ਖ਼ਰੀਦ ਨਾ ਸ਼ੁਰੂ ਹੋਣ ਕਾਰਨ ਕਿਸਾਨ, ਮਜ਼ਦੂਰ ਪ੍ਰੇਸ਼ਾਨ
Ad Position 24