ਬਰਨਾਲਾ, 15 ਅਪ੍ਰੈਲ (ਨਰਿੰਦਰ ਅਰੋੜਾ)-ਸ੍ਰੀ ਬਾਲਾ ਜੀ ਟਰੱਸਟ ਅਤੇ ਸ੍ਰੀ ਰਾਮ ਬਾਗ਼ ਕਮੇਟੀ ਵਲੋਂ 3 ਦਿਨੀਂ ਹਨੂੰਮਤ ਕਥਾ ਸਥਾਨਕ ਸ਼ਾਂਤੀ ਹਾਲ ਰਾਮ ਬਾਗ਼ ਵਿਖੇ ਕਰਵਾਈ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਗਿਆਨ ਚੰਦ ਉਪਲੀ, ਜਨਰਲ ਸਕੱਤਰ ਵਿਸਾਲ ਜੈਨ ਨੇ ਦੱਸਿਆ ਕਿ ਸ੍ਰੀ ਬਾਲਾ ਜੀ ਧਾਮ ਦੀ ਮੂਰਤੀ ਸਥਾਪਨਾ ਦਿਵਸ ਮੌਕੇ ਬਰਨਾਲਾ 'ਚ ਪਹਿਲੀ ਵਾਰ 3 ਦਿਨੀਂ ਹਨੂੰਮਤ ਕਥਾ 20 ਤੋਂ 22 ਅਪ੍ਰੈਲ 2026 ਤੱਕ ਕਰਵਾਈ ਜਾ ਰਹੀ ਹੈ | ਇਸ ਕਥਾ ਵਿਚ ਮੱੁਖ ਤੌਰ 'ਤੇ ਚਿੱਤਰਕੱੁਟ ਧਾਮ ਵਾਲੇ ਪੰਡਿਤ ਸ੍ਰੀ ਵੈਂਕਟੇਂਸ ਵਲੋਂ ਕਥਾ ਕੀਤੀ ਜਾਵੇਗੀ | ਕਥਾ ਦਾ ਸਮਾਂ ਸ਼ਾਮ 7 ਵਜੇ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਹੋਵੇਗਾ | 20 ਅਪ੍ਰੈਲ ਨੂੰ ਝੰਡਾ ਯਾਤਰਾ ਸਵੇਰੇ 9:30 ਵਜੇ ਸ਼ੁਰੂ ਕੀਤੀ ਜਾਵੇਗੀ ਜੋ ਕਿ ਸ੍ਰੀ ਰਾਧਾ ਕ੍ਰਿਸ਼ਨ ਬਾਬਾ ਬੰਸੀ ਵਾਲਾ ਮੰਦਰ ਪ੍ਰਾਚੀਨ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਸ੍ਰੀ ਬਾਲਾ ਜੀ ਧਾਮ ਰਾਮ ਬਾਗ਼ ਵਿਖੇ ਸੰਪੂਰਨ ਹੋਵੇਗੀ | ਇਸ ਮੌਕੇ ਸੰਜੀਵ ਢੰਡ ਬਿੱਟੂ, ਰਾਜਿੰਦਰ ਗੋਇਲ, ਬਿੰਨੂ ਸਿੰਗਲਾ, ਅਸ਼ਵਨੀ ਕਾਂਸਲ, ਮੁਨੀਸ਼ ਮਿੰਟਾ ਆਦਿ ਹਾਜ਼ਰ ਸਨ |