08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਇਫਤਖਾਰ ਖ਼ਾਨ ਬੱਗਾ ਬਣੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ

Ad Position 21
No active advertisement
ਅਜੀਤ ਡੈਸਕ 16-04-2026
ਮਲੇਰਕੋਟਲਾ, 15 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਭਾਰਤੀ ਜਨਤਾ ਪਾਰਟੀ ਵਲੋਂ ਇਫਤਖਾਰ ਖ਼ਾਨ ਬੱਗਾ ਨੂੰ ਘੱਟ ਗਿਣਤੀ ਮੋਰਚਾ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਫਤਖਾਰ ਖ਼ਾਨ ਇਸ ਤੋਂ ਪਹਿਲਾਂ 'ਜੈ ਜਵਾਨ ਜੈ ਕਿਸਾਨ' ਪਾਰਟੀ ਦੇ ਮਲੇਰਕੋਟਲਾ ਦੇ ਹਲਕਾ ਇੰਚਾਰਜ ਰਹਿ ਚੁੱਕੇ ਹਨ | ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਯੋਗ ਅਗਵਾਈ ਹੇਠ ਰੱਖੇ ਗਏ ਸਮਾਗਮ ਵਿਚ ਸੰਨੀ ਬੱਗਣ, ਰਿਤੇਸ਼ ਗੋਇਲ, ਰਾਜ ਕੁਮਾਰ ਬਿੱਟੁ ਅਤੇ ਮੁਹੰਮਦ ਹਲੀਮ ਵੀ ਭਾਜਪਾ ਵਿਚ ਸ਼ਾਮਿਲ ਹੋਏ | ਜ਼ਿਲ੍ਹੇ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਨਵ-ਨਿਯੁਕਤ ਹੋਏ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਵਿਚ ਸ਼ਾਮਿਲ ਹੋਏ ਨਵੇਂ ਚਿਹਰਿਆਂ ਦੇ ਸਿਰੋਪਾਓ ਪਾਇਆ ਗਿਆ | ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਜੀ ਨੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਪਾਰਟੀ ਲਈ ਚੰਗਾ ਕੰਮ ਕਰਨ ਦੀ ਉਮੀਦ ਜਤਾਈ | ਇਸ ਮੌਕੇ ਐਡਵੋਕੇਟ ਮਨਪ੍ਰੀਤ ਸਿੰਘ ਬੱਗਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ, ਅੰਕੁਰ ਕਾਂਸਲ, ਸੰਦੀਪ ਸੂਦ, ਅੰਕੂ ਯਖ਼ਮੀ, ਮੁਹੰਮਦ ਅਖਤਰ, ਰਾਸ਼ਿਦ ਦਿਲਸ਼ਾਦ, ਸੁਨੀਲ ਹੰਸ, ਰਾਜੀਵ ਕਲਿਆਣ, ਅਭਿਨਵ ਕਾਂਸਲ ਅਤੇ ਮੁਹੰਮਦ ਅਦਨਾਨ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ 31000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਕਟੌਤੀ ਦਾ- 1007 ਦਫ਼ਤਰੀ ਮੁਲਾਜ਼ਮ 18 ਨੂੰ ਆਪਣੇ ਬੱਚੇ ਵਿੱਤ ਮੰਤਰੀ ਹਰ... ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਵਿਚ ਉਮੀਦਵਾਰਾਂ ਦੀ ਭਾਲ ਲਈ 8 ਮੈਂਬਰੀ ਕੀਤੀ ਨਿਯੁਕਤ
Ad Position 24