08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕੁਸ਼ਤੀ ਦੰਗਲ ਛਿੰਝ ਮੇਲ 3 ਨੂੰ <br/>

Ad Position 21
No active advertisement
ਅਜੀਤ ਡੈਸਕ 16-04-2026
ਅਹਿਮਦਗੜ੍ਹ 15 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਸਿੱਖ ਵਿਦਵਾਨ ਉੱਘੇ ਵਾਤਾਵਰਣ ਪ੍ਰੇਮੀ, ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ ਅਹਿਮਦਗੜ੍ਹ ਦੇ ਸੰਚਾਲਕ ਗਿਆਨੀ ਗਗਨਦੀਪ ਸਿੰਘ ਨਿਰਮਲੇ ਦੀ ਅਗਵਾਈ ਵਿਚ ਸਮੂਹ ਨਗਰ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ 3 ਮਈ ਦਿਨ ਐਤਵਾਰ ਨੂੰ ਗੁਰੂ ਅੰਗਦ ਸਾਹਿਬ ਮੱਲ ਅਖਾੜਾ ਨਿਰਮਲ ਆਸ਼ਰਮ ਕੁਟੀਆ ਜੰਡਾਲੀ ਵਿਖੇ ਨਹਿਰ ਵਾਲੇ ਅਸਥਾਨ 'ਤੇ ਮਹਾਨ ਕੁਸ਼ਤੀ ਦੰਗਲ ਛਿੰਝ ਮੇਲ ਅਤੇ ਰੱਸਾਕਸੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲਿਆਂ ਦੱਸਿਆ ਕਿ 3 ਮਈ ਐਤਵਾਰ ਨੂੰ 12 ਤੋਂ 5 ਵਜੇ ਤੱਕ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਲੜਕੇ ਅਤੇ ਲੜਕੀਆਂ ਦਾ ਕੁਸ਼ਤੀ ਦੰਗਲ, ਰੱਸਾ ਕਸੀ ਅਤੇ ਲੰਬੀ ਛਾਲ ਦੇ ਮੁਕਾਬਲੇ ਹੋਣਗੇ | ਕੁਸ਼ਤੀ ਦੰਗਲ ਦੌਰਾਨ ਵੱਡੀ ਗਿਣਤੀ ਵਿਚ ਉੱਚ ਕੋਟੀ ਦੇ ਪਹਿਲਵਾਨ ਭਾਗ ਲੈਣਗੇ ਅਤੇ ਦੰਗਲ ਵਿਚ ਕੇਵਲ ਸੱਦਾ ਪੱਤਰ ਵਾਲੇ ਖਿਡਾਰੀ ਹੀ ਖੇਡਣਗੇ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਪੁੱਜ ਕੇ ਪਹਿਲਵਾਨਾਂ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਨੂੰਨ ਸ਼ਲਾਘਾਯੋਗ, ਸੀਨੀਅਰ ਆਪ ਆਗੂ ਮੁੱਖ ਮੰਤਰੀ ਦੇ ਫ਼ੈਸਲ... ਅਗਲੀ ਖ਼ਬਰ -ਮਾਮਲਾ 31000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਕਟੌਤੀ ਦਾ- 1007 ਦਫ਼ਤਰੀ ਮੁਲਾਜ਼ਮ 18 ਨੂੰ ਆਪਣੇ ਬੱਚੇ ਵਿੱਤ ਮੰਤਰੀ ਹਰ...
Ad Position 24