24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਲਟੀਪਰਪਜ਼ ਨਰਸਿੰਗ ਕਾਲਜ ਵਿਖੇ ਡਾ: ਵਿਵੇਕ ਧੀਰ ਅਤੇ ਪਿ੍ੰਸੀਪਲ ਬਲਜਿੰਦਰ ਸਿੰਘ ਬਾਜਵਾ ਦੁਆਰਾ ਲਿਖੀਆਂ ਪੰਜ ਕਿਤਾਬਾਂ ਰਿਲੀਜ਼ <br/>

Ad Position 21
No active advertisement
ਅਜੀਤ ਡੈਸਕ 17-04-2026
ਸ਼ਹਿਣਾ, 16 ਅਪ੍ਰੈਲ (ਸੁਰੇਸ਼ ਗੋਗੀ)-ਪੰਜਾਬ ਮਲਟੀਪਰਜ ਮੈਡੀਕਲ ਕਾਲਜ ਸ਼ਹਿਣਾ ਦੇ ਡਾਇਰੈਕਟਰ ਡਾ: ਵਿਵੇਕ ਧੀਰ ਵਲੋਂ ਅਤੇ ਪਿ੍ੰਸੀਪਲ ਬਲਜਿੰਦਰ ਸਿੰਘ ਬਾਜਵਾ ਵਲੋਂ ਲਿਖੀਆਂ ਦੋ ਕਿਤਾਬਾਂ ਰਿਲੀਜ਼ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਉਕਤ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕਰਨ ਉਪਰੰਤ ਕਿਹਾ ਕਿ ਡਾਇਰੈਕਟਰ ਡਾ: ਵਿਵੇਕ ਧੀਰ ਵਲੋਂ ਬੀ.ਫਾਰਮੇਸੀ ਫ਼ਸਟ ਸਮੈਸਟਰ 'ਐਚ.ਏ.ਪੀ.' ਪੰਜਵਾਂ ਸਮੈਸਟਰ ਫਰਮਾਕੋਆਲੋਜੀ ਅਤੇ ਐਮ. ਫਾਰਮੇਸੀ ਦੀ ਐਡਵਾਂਸਡ ਫਰਮਾਕੋਆਲੋਜੀ ਤੋਂ ਇਲਾਵਾ ਪਿ੍ੰਸੀਪਲ ਬਲਜਿੰਦਰ ਸਿੰਘ ਬਾਜਵਾ ਵਲੋਂ ਫਾਰਮੇਸੀ ਵਿਚੋਂ 7ਵਾਂ ਸਮੈਸਟਰ ਅਤੇ ਚੌਥਾ ਸਮੈਸਟਰ ਲਈ ਕਿਤਾਬਾਂ ਲਿਖੀਆਂ ਗਈਆਂ ਸਨ | ਜਿਨ੍ਹਾਂ ਨੂੰ ਰਿਲੀਜ਼ ਕੀਤਾ ਗਿਆ | ਸ੍ਰੀ ਪਵਨ ਕੁਮਾਰ ਧੀਰ ਨੇ ਕਿਹਾ ਕਿ ਉਕਤ ਕਿਤਾਬਾਂ ਬਹੁਤ ਸਰਲ ਭਾਸ਼ਾ ਵਿਚ ਲਿਖੀਆਂ ਗਈਆਂ ਹਨ | ਜਿਨ੍ਹਾਂ ਨੂੰ ਪੜ੍ਹ ਕੇ ਵਿਦਿਆਰਥੀ ਛੇਤੀ ਹੀ ਸਮਝ ਸਕਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਵਿਦਿਆਰਥੀ ਲਾਹਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਹੋਰ ਸਟਾਫ਼ ਨੇ ਵੀ ਕਿਤਾਬਾਂ ਤੇ ਖੋਜ ਪੱਤਰ ਲਿਖੇ ਹੋਏ ਹਨ | ਜੋ ਜਲਦ ਹੀ ਰਿਲੀਜ਼ ਕੀਤੇ ਜਾਣਗੇ | ਇਸ ਸਮੇਂ ਸ੍ਰੀ ਕਮਲ ਗੋਇਲ, ਆਰ.ਕੇ. ਬਾਂਸਲ, ਡਾ: ਵਿਵੇਕ ਧੀਰ, ਬਲਜਿੰਦਰ ਸਿੰਘ ਬਾਜਵਾ ਪਿ੍ੰਸੀਪਲ, ਸਿਮਰਨਜੀਤ ਕੌਰ, ਮੁਸਕਾਨ, ਅਮਰਜੀਤ ਕੁਮਾਰ, ਨੀਰਜ ਕੁਮਾਰ, ਡਾ: ਹਰਮਨ ਕੌਰ, ਸੁਖਵਿੰਦਰ ਕੌਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਕਰਨ ਦੇ ਦਾਅਵੇ ਥੋਥੇ ਸਾਬਤ ਹੋਏ- ਕਿਸਾਨ ਆਗੂ <br/> ਅਗਲੀ ਖ਼ਬਰ ਨਸ਼ੇ ਕਾਰਨ ਇਕ ਵਿਅਕਤੀ ਦੀ ਹੋਈ ਮੌਤ <br/>
Ad Position 24