22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪਿੰਡ ਗਾਗੇਵਾਲ ਦੀ ਦਾਣਾ ਮੰਡੀ 'ਚ ਲੱਗੀ ਮੋਟਰ ਚਲਾਉਣ ਸਮੇਂ ਪ੍ਰਵਾਸੀ ਮਜ਼ਦੂਰ ਨੂੰ ਲੱਗਿਆ ਕਰੰਟ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 20-04-2026
ਟੱਲੇਵਾਲ, 19 ਅਪੈ੍ਰਲ (ਸੋਨੀ ਚੀਮਾ)-ਮਾਰਕੀਟ ਕਮੇਟੀ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਗਾਗੇਵਾਲ ਵਿਖੇ ਅੱਜ ਦਾਣਾ ਮੰਡੀ ਵਿਚ ਲੱਗੀ ਮੋਟਰ ਚਲਾਉਣ ਸਮੇਂ ਖਸਤਾ ਹਾਲ ਸਟਾਰਟਰ ਤੋਂ ਪ੍ਰਵਾਸੀ ਮਜ਼ਦੂਰ ਨੂੰ ਕਰੰਟ ਦਾ ਝਟਕਾ ਲੱਗਿਆ | ਜਿਸ ਉਪਰੰਤ ਕਿਸਾਨਾਂ ਅਤੇ ਮਜ਼ਦੂਰਾਂ ਨੇ ਮਾਰਕੀਟ ਕਮੇਟੀ ਮਹਿਲ ਕਲਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਾਗੇਵਾਲ ਨੇ ਕਿਹਾ ਕਿ ਅੱਜ ਦਾਣਾ ਮੰਡੀ ਵਿਚ ਲੱਗੀ ਮਾਰਕੀਟ ਕਮੇਟੀ ਦੀ ਮੋਟਰ ਨੂੰ ਇਕ ਮਜ਼ਦੂਰ ਸੇਮਾ ਚੌਧਰੀ ਜਦ ਪਾਣੀ ਲਈ ਚਲਾਉਣ ਲੱਗਾ ਤਾਂ ਉਸ ਨੂੰ ਲੰਬੇ ਸਮੇਂ ਤੋਂ ਖਸਤਾ ਹਾਲ ਮੋਟਰ ਦੇ ਸਟਾਰਟਰ ਤੋਂ ਕਰੰਟ ਦਾ ਜ਼ੋਰਦਾਰ ਝਟਕਾ ਲੱਗਿਆ | ਜਿਸ ਉਪਰੰਤ ਮੰਡੀ ਵਿਚ ਹਾਜ਼ਰ ਮਜ਼ਦੂਰਾਂ ਅਤੇ ਕਿਸਾਨਾਂ ਨੇ ਉਸ ਨੂੰ ਸੰਭਾਲਿਆ | ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਸਟਾਰਟਰ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲ ਹੈ ਅਤੇ ਕਰੰਟ ਮਾਰ ਰਿਹਾ ਹੈ, ਪਰ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ | ਜਿਸ ਕਾਰਨ ਉਕਤ ਘਟਨਾ ਵਾਪਰੀ ਅਤੇ ਜੋ ਜਾਨਲੇਵਾ ਵੀ ਹੋ ਸਕਦੀ ਸੀ | ਉਨ੍ਹਾਂ ਦੱਸਿਆ ਕਿ ਇਸ ਉਪਰੰਤ ਕਿਸਾਨਾਂ ਵਲੋਂ ਸਟਾਰਟਰ ਨੂੰ ਪ੍ਰਾਈਵੇਟ ਬਿਜਲੀ ਮਕੈਨਿਕ ਤੋਂ ਠੀਕ ਕਰਵਾ ਦਿੱਤਾ ਗਿਆ ਹੈ, ਪਰ ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਮੰਗ ਕੀਤੀ ਕਿ ਦਾਣਾ ਮੰਡੀਆਂ ਵਿਚ ਫ਼ਸਲ ਦੀ ਖ਼ਰੀਦ ਤੋਂ ਇਲਾਵਾ ਕਿਸਾਨਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਵੀ ਧਿਆਨ ਦੇ ਕੇ ਲਾਈਟਾਂ, ਪਾਣੀ, ਹਾਜਤ ਆਦਿ ਸਬੰਧੀ ਸਮੇਂ ਸਮੇਂ 'ਤੇ ਚੈਕਿੰਗ ਕੀਤੀ ਜਾਵੇ | ਇਸ ਮੌਕੇ ਹੋਰ ਕਿਸਾਨ ਅਤੇ ਮਜ਼ਦੂਰ ਵੀ ਹਾਜ਼ਰ ਸਨ | ਇਸ ਮੌਕੇ ਸੁਦਾਗਰ ਸਿੰਘ, ਬਿੱਟੂ ਸਿੰਘ, ਅੰਮਿ੍ਤਪਾਲ ਸਿੰਘ, ਹਰਚੇਤ ਸਿੰਘ, ਜਸਵਿੰਦਰ ਸਿੰਘ ਕਾਲਾ ਪੰਚ, ਤਰਸੇਮ ਸਿੰਘ, ਹਰਭਜਨ ਸਿੰਘ ਭਜਨਾ ਆਦਿ ਵੀ ਹਾਜ਼ਰ ਸਨ | ਇਸ ਮੌਕੇ ਮਾਰਕੀਟ ਕਮੇਟੀ ਸੁਪਰਵਾਈਜ਼ਰ ਰਾਜਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਨੂੰ ਇਸ ਸਬੰਧੀ ਕੋਈ ਮਾਮਲਾ ਧਿਆਨ ਵਿਚ ਨਹੀਂ ਲਿਆਂਦਾ ਗਿਆ ਅਤੇ ਪਤਾ ਕਰਨ ਉਪਰੰਤ ਪਤਾ ਲੱਗਿਆ ਕਿ ਉਕਤ ਦਾਣਾ ਮੰਡੀ ਵਿਚ ਮੋਟਰ ਵਿਚ ਕੁੱਝ ਖ਼ਰਾਬੀ ਸੀ, ਪਰ ਮਾਰਕੀਟ ਕਮੇਟੀ ਨੂੰ ਸੂਚਿਤ ਕੀਤੇ ਬਿਨਾਂ ਹੀ ਸਟਾਰਟਰ ਉਸ ਨਾਲ ਛੇੜਛਾੜ ਕੀਤੀ ਹੋਈ ਜਾਪਦੀ ਹੈ, ਬਾਕੀ ਅਸੀਂ ਚੈਕ ਕਰਵਾ ਕੇ ਕਿਸਾਨਾਂ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਡੀ.ਐੱਸ.ਪੀ. ਜਸਕਰਨ ਸਿੰਘ ਬਰਾੜ ਨੇ ਤਪਾ ਸਬ-ਡਵੀਜ਼ਨ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ 15 ਗ੍ਰਾਮ ਨਸ਼ੀਲੇ ਪਦਾਰਥ ਸਣੇ ਦੋ ਕਾਬੂ
Ad Position 24