ਬਰਨਾਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਆਪਣੇ ਸਾਰੇ ਮੁੱਖ ਸਥਾਨਾਂ 'ਤੇ 'ਮਿਸ਼ਨ ਦਿਵਸ-2026' ਮਨਾਇਆ ਗਿਆ | ਇਸ ਸਮਾਗਮ ਵਿਚ ਸਾਰੇ ਕਾਰੋਬਾਰੀ ਵਿਭਾਗਾਂ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਪ੍ਰਦਰਸ਼ਨ, ਉਦੇਸ਼ ਅਤੇ ਸਾਂਝੇ ਟੀਚਿਆਂ ਨੂੰ ਰੌਸ਼ਨ ਕੀਤਾ | ਟਰਾਈਡੈਂਟ ਦੇ ਐਡਮਿਨ ਹੈੱਡ ਸ੍ਰੀ ਰੁਪਿੰਦਰ ਗੁਪਤਾ ਨੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਾਲਾਨਾ ਮੰਚ ਕੰਪਨੀ ਦੀਆਂ ਰਣਨੀਤਿਕ ਤਰਜੀਹਾਂ 'ਤੇ ਇਕਸਾਰਤਾ ਬਣਾਉਣ ਦੇ ਨਾਲ ਆਉਣ ਵਾਲੇ ਸਾਲ ਲਈ ਟੀਚਿਆਂ ਅਤੇ ਕਾਰਵਾਈ ਯੋਜਨਾਵਾਂ ਨੂੰ ਸਪੱਸ਼ਟ ਕਰਦਾ ਹੈ, ਜਿਸ ਨਾਲ ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਲਗਾਤਾਰ ਵਿਕਾਸ ਨੂੰ ਬਲ ਮਿਲਦਾ ਹੈ | ਇਸ ਮੌਕੇ ਯਾਰਨ, ਟਾਵਲ, ਸ਼ੀਟਿੰਗ, ਪੇਪਰ, ਕੈਮਿਕਲ ਅਤੇ ਐਨਰਜੀ ਵਰਗੇ ਖੇਤਰਾਂ ਵਿਚ ਕੁੱਲ 350 ਇਨਾਮ ਵੰਡੇ ਗਏ | ਇਹ ਸਨਮਾਨ ਉਨ੍ਹਾਂ ਵਿਅਕਤੀਆਂ ਅਤੇ ਟੀਮਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ, ਨਵੀਨਤਾ ਅਤੇ ਸਮਰਪਣ ਦਿਖਾਇਆ | ਸਮਾਗਮ ਦੌਰਾਨ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਰਾਜਿੰਦਰ ਗੁਪਤਾ ਨੇ ਕਰਮਚਾਰੀਆਂ ਨੂੰ ਇਕ ਵਿਸ਼ੇਸ਼ ਤੌਰ 'ਤੇ ਰਿਕਾਰਡ ਕੀਤੇ ਸੰਦੇਸ਼ ਰਾਹੀਂ ਸੰਬੋਧਨ ਕੀਤਾ | ਜਿਸ ਵਿਚ ਉਨ੍ਹਾਂ ਨੇ ਕਿਹਾ ਕਿ 'ਮਿਸ਼ਨ-ਡੇ ਸਾਡੀ ਲੰਬੇ ਸਮੇਂ ਦੀ ਦਿਸ਼ਾ ਨੂੰ ਦਰਸਾਉਂਦਾ ਹੈ | ਸਾਡਾ ਟੀਚਾ 33 ਫ਼ੀਸਦੀ ਕੰਪਾਉਂਡ ਐਨੁਅਲ ਗ੍ਰੋਥ ਰੇਟ (ਸੀ.ਏ.ਜੀ.ਆਰ.) ਹਾਸਲ ਕਰਨਾ, ਫ਼ਰੀ ਕੈਸ਼ ਫਲੋ ਨੂੰ ਮਜ਼ਬੂਤ ਕਰਨਾ ਅਤੇ ਗਲੋਬਲ ਪੱਧਰ 'ਤੇ ਸ਼੍ਰੇਸ਼ਠਤਾ ਹਾਸਲ ਕਰਨੀ ਹੈ | ਲਾਗਤ ਸੁਧਾਰ 'ਤੇ ਲਗਾਤਾਰ ਧਿਆਨ ਅਤੇ ਸਸਟੇਨੇਬਿਲਟੀ, ਆਟੋਮੇਸ਼ਨ ਅਤੇ ਏਆਈ-ਆਧਾਰਿਤ ਤਕਨੀਕਾਂ ਦੇ ਇਕੀਕਰਨ ਨਾਲ ਅਸੀਂ ਇੱਕ ਹੋਰ ਕੁਸ਼ਲ ਸੰਸਥਾ ਦਾ ਨਿਰਮਾਣ ਕਰ ਰਹੇ ਹਾਂ | ਜੋ ਸੋਚ ਵਿਚ ਲਚਕੀਲੀ, ਕਾਰਗੁਜ਼ਾਰੀ ਵਿਚ ਫੁਰਤੀਲੀ ਅਤੇ ਭਵਿੱਖ ਦੇ ਮੌਕਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ |ਸਮਾਗਮ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ, ਸੰਗੀਤ ਅਤੇ ਕਰਮਚਾਰੀਆਂ ਵਲੋਂ ਕੀਤੀਆਂ ਡਾਂਸ ਪ੍ਰਸਤੁਤੀਆਂ ਨੇ ਮਾਹੌਲ ਨੂੰ ਹੋਰ ਰੌਣਕਮਈ ਬਣਾਇਆ | ਸ੍ਰੀ ਗੁਪਤਾ ਨੇ ਕਿਹਾ ਕਿ ਇਨ੍ਹਾਂ ਪ੍ਰਸਤੁਤੀਆਂ ਨੇ ਟੀਮਾਂ ਵਿਚਕਾਰ ਨਜ਼ਦੀਕੀਆਂ ਵਧਾਈਆਂ, ਉਤਸ਼ਾਹ ਪੈਦਾ ਕੀਤਾ ਅਤੇ ਸਾਂਝੇ ਮਾਣ ਦੀ ਭਾਵਨਾ ਨੂੰ ਮਜ਼ਬੂਤ ਕੀਤਾ, ਜੋ ਟਰਾਈਡੈਂਟ ਦੀ ਮਜ਼ਬੂਤ ਮਨੁੱਖ-ਕੇਂਦਰਿਤ ਸੰਸਕਿ੍ਤੀ ਨੂੰ ਦਰਸਾਉਂਦਾ ਹੈ |