ਸ਼ਹਿਣਾ, 21 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਗਿੱਲ ਪੱਤੀ ਮੌੜਾਂ ਵਿਖੇ ਬਿਜਲੀ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਦੋ ਵੱਖ-ਵੱਖ ਥਾਵਾਂ 'ਤੇ ਕਣਕ ਦਾ 16 ਏਕੜ ਨਾੜ ਸੜ ਗਿਆ | ਚਰਨਜੀਵ ਸਿੰਘ ਪੱੁਤਰ ਜੋਗਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਲਗਪਗ ਦੋ ਹਫ਼ਤਿਆਂ ਬਾਅਦ ਲੋਕਾਂ ਦੇ ਕਹਿਣ 'ਤੇ ਬਿਜਲੀ ਸਪਲਾਈ ਦਿਨੇ ਛੱਡੀ ਗਈ ਸੀ, ਕਿ ਦੋ ਘੰਟਿਆਂ ਬਾਅਦ ਹੀ ਸ਼ਹਿਰੀ ਖੇਤਰ ਦੀ ਸਪਲਾਈ ਲਾਇਨ ਅਚਾਨਕ ਵਿਚਕਾਰ ਤੋਂ ਟੱੁਟ ਗਈ | ਜਿਸ ਕਾਰਨ ਉਸ ਦੇ ਨਿਆਈ ਵਿਚ ਤੂੜੀ ਬਣਾਉਣ ਲਈ ਰੱਖੇ ਗਏ 11 ਏਕੜ ਕਣਕ ਦੇ ਨਾੜ ਨੂੰ ਅੱਗ ਲੱਗ ਗਈ | ਐਨ ਇਸੇ ਸਮੇਂ ਹੀ ਮੇਵਾ ਸਿੰਘ ਪੱੁਤਰ ਮੇਹਰ ਸਿੰਘ ਗਿੱਲ ਪੱਤੀ ਮੌੜਾਂ ਦੀ ਟਰਾਂਸਫਾਰਮਰ ਤੋਂ ਨਿਕਲੀ ਚੰਗਿਆੜੀ ਕਾਰਨ ਪੰਜ ਏਕੜ ਕਣਕ ਦਾ ਨਾੜ ਸੜ ਗਿਆ | ਪਤਾ ਲੱਗਣ 'ਤੇ ਤੁਰੰਤ ਦੋ ਫਾਇਰ ਬਿ੍ਗੇਡ ਗੱਡੀਆਂ ਪਹੁੰਚੀਆਂ ਤੇ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਵਿਚ ਕਾਮਯਾਬ ਰਹੇ | ਵੱਡੀ ਗਿਣਤੀ ਵਿਚ ਲੋਕਾਂ ਨੇ ਸਪਰੇਅ ਕਰਨ ਵਾਲੇ ਟਰੈਕਟਰ ਢੋਲ ਵੀ ਅੱਗ ਬੁਝਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰ ਕੇ ਵਰਤੇ | ਨੇੜੇ ਘਰਾਂ ਦੀ ਆਬਾਦੀ ਹੋਣ ਕਾਰਨ ਅੱਗ ਦੀਆਂ ਲਾਟਾਂ ਕਾਰਨ ਲੋਕਾਂ ਵਿਚ ਇਕਦਮ ਹਫ਼ੜਾ ਦਫ਼ੜੀ ਮੱਚੀ ਹੋਈ ਸੀ, ਕਿ ਅੱਗ ਦੀਆਂ ਲਾਟਾਂ ਘਰਾਂ ਵਿਚ ਕੋਈ ਨੁਕਸਾਨ ਨਾ ਕਰ ਦੇਣ, ਪਰ ਇਕੱਤਰ ਹੋਏ ਲੋਕਾਂ ਦੇ ਯਤਨਾਂ ਸਦਕਾ ਅੱਗ 'ਤੇ ਛੇਤੀ ਕਾਬੂ ਪਾ ਲਿਆ ਗਿਆ |