08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ <br/>

Ad Position 21
No active advertisement
ਅਜੀਤ ਡੈਸਕ 23-04-2026
ਬਰਨਾਲਾ, 22 ਅਪ੍ਰੈਲ (ਅਸ਼ੋਕ ਭਾਰਤੀ)-ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਬਰਨਾਲਾ ਵਲੋਂ ਸਿਵਲ ਪਸ਼ੂ ਹਸਪਤਾਲ ਬਰਨਾਲਾ ਵਿਖੇ ਮੁਲਾਜ਼ਮਾਂ ਦੀਆਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ ਬਲਜਿੰਦਰ ਪ੍ਰਭੂ, ਰਾਜੀਵ ਕੁਮਾਰ, ਅੰਮਿ੍ਤ ਹਰੀਗੜ੍ਹ, ਗੁਰਦੀਪ ਸਿੰਘ ਛੰਨਾ, ਕੁਲਦੀਪ ਸਿੰਘ, ਨਵਜੀਵਨ ਬਰਨਾਲਾ, ਸੁਮਿਤ ਕੰਬੋਜ, ਸਰਬਜੀਤ ਕੌਰ, ਗੁਰਦਾਸ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ | ਇਸ ਮੌਕੇ ਮੁੱਖ ਬੁਲਾਰੇ ਅਤਿੰਦਰਪਾਲ ਘੱਗਾ ਨੇ 'ਨਿੱਜੀਕਰਨ ਦੇ ਦੌਰ ਵਿਚ ਮੁਲਾਜ਼ਮ ਵਰਗ ਨੂੰ ਦਰਪੇਸ਼ ਚੁਨੌਤੀਆਂ' ਦੇ ਵਿਸ਼ੇ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੇ ਦੌਰ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਲੋਕ ਹਿਤ ਦੇ ਮਹਿਕਮਿਆਂ ਨੂੰ ਕਾਰਪੋਰੇਟ ਜਗਤ ਨੂੰ ਕੌਡੀਆਂ ਦੇ ਭਾਅ ਵੇਚ ਰਹੀਆਂ ਹਨ | ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਸਰਕਾਰੀ ਵਿਭਾਗਾਂ ਵਿਚ ਆਕਾਰ ਘਟਾਈ ਕਰ ਕੇ ਲੱਖਾਂ ਅਸਾਮੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਸਰਕਾਰੀ ਵਿਭਾਗਾਂ ਵਿਚ ਆਉਟਸੋਰਸ, ਠੇਕੇ ਅਤੇ ਮਾਣਭੱਤੇ ਤੇ ਭਰਤੀਆਂ ਕਰ ਕੇ ਸਮਾਂ ਲੰਘਾਇਆ ਜਾ ਰਿਹਾ ਹੈ, ਜਦਕਿ ਲੱਖਾਂ ਦੀ ਗਿਣਤੀ ਵਿਚ ਪੜੇ ਲਿਖੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ | ਮੁਲਾਜ਼ਮ ਵਰਗ ਦੁਆਰਾ ਸੰਘਰਸ਼ਾਂ ਦੀ ਬਦੌਲਤ ਪ੍ਰਾਪਤ ਸਹੂਲਤਾਂ ਜਿਵੇਂ ਕਿ ਬੁਢਾਪੇ ਦੀ ਸਮਾਜਿਕ ਸੁਰੱਖਿਆ ਪੁਰਾਣੀ ਪੈਨਸ਼ਨ, ਮਹਿੰਗਾਈ ਭੱਤਾ, ਬਾਰਡਰ ਏਰੀਆ ਭੱਤਾ, ਪੇਂਡੂ ਭੱਤਾ, ਪੰਜਾਬ ਪੈਟਰਨ ਦੇ ਪੁਰਾਣੇ ਤਨਖ਼ਾਹ ਸਕੇਲਾਂ ਤੋਂ ਮੁਲਾਜ਼ਮਾਂ ਨੂੰ ਵਿਰਵੇ ਕੀਤਾ ਜਾ ਰਿਹਾ ਹੈ | ਕਨਵੈੱਨਸ਼ਨ ਉਪਰੰਤ ਮੋਰਚੇ ਵਲੋਂ ਬਾਬਾ ਨਾਮਦੇਵ ਚੌਂਕ ਤੱਕ ਰੋਸ ਮਾਰਚ ਕਰ ਕੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੁੱਖ ਮੰਤਰੀ ਪੰਜਾਬ ਵੱਲ 'ਚਿਤਾਵਨੀ ਪੱਤਰ' ਭੇਜਦਿਆਂ ਵਿੱਤੀ ਮਸਲਿਆਂ ਦਾ ਹੱਲ ਨਾ ਕਰਨ ਤੇ ਮੋਰਚੇ ਵਲੋਂ 17 ਮਈ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰ ਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ | ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ, ਜਗਜੀਤ ਢਿੱਲਵਾਂ, ਲਾਭ ਸਿੰਘ ਅਕਲੀਆ, ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਡਾ: ਜੈਸਮੀਨ ਸਿੰਘ ਸਿੱਧੂ, ਡੀ.ਟੀ.ਐੱਫ. ਦੇ ਲਖਵੀਰ ਠੁੱਲੀਵਾਲ, ਅੰਮਿ੍ਤਪਾਲ ਕੋਟਦੁੱਨਾ, ਮਾਲਵਿੰਦਰ ਬਰਨਾਲਾ, ਰਘਬੀਰ ਕਰਮਗੜ੍ਹ, ਰਾਜਿੰਦਰ ਗੁਰੂ, ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਲਵਲੀ ਬਾਂਸਲ, ਸੁਖਜਿੰਦਰ ਰਾਮਗੜ੍ਹ, ਐਮ.ਪੀ.ਐਚ ਡਬਲਿਊ ਦੇ ਰਜਨੀ ਰਾਣੀ, ਪੀ.ਪੀ.ਪੀ.ਐਫ ਦੇ ਪੁਨੀਤ ਤਪਾ, ਸੁਖਦੀਪ ਸਿੰਘ, ਮਨਜਿੰਦਰ ਸਿੰਘ, ਐਸ.ਐਸ.ਏ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਜਸਵੰਤ ਸਿੰਘ, ਦੀਪਕ ਕੁਮਾਰ, 6635 ਅਧਿਆਪਕ ਯੂਨੀਅਨ ਦੇ ਰਮਨਦੀਪ ਸ਼ਹਿਣਾ, ਕੁਲਦੀਪ ਸਿੰਘ ਗਹਿਲ, ਰਮਨ ਸਿੰਗਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਗੱਠਜੋੜ ਨੇ ਮਹਿਲਾ ਵਿਰੋਧੀ ਮਾਨਸਿਕਤਾ ਦਿਖਾ ਕੇ ਦੇਸ਼ ਦੀ ਅੱਧੀ ਆਬਾਦੀ ਨਾਲ ਕੀਤਾ ਵੱਡਾ... ਅਗਲੀ ਖ਼ਬਰ ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਟਰੇਨਿੰਗ 24 ਤੋਂ <br/>
Ad Position 24