ਸ਼ਹਿਣਾ, 23 ਅਪ੍ਰੈਲ (ਸੁਰੇਸ਼ ਗੋਗੀ)-ਬੀਤੀ ਦੇਰ ਰਾਤ ਪਿੰਡ ਧਰਮਪੁਰਾ ਮੌੜ ਤੇ ਮੌੜ ਮਕਸੂਥਾਂ ਦਰਮਿਆਨ ਪੈਂਦੇ ਕੂਹਣੀ ਮੌੜ ਤੇ ਮੋਟਰਸਾਈਕਲ ਤੇ ਦੱੁਧ ਵਾਲੀ ਗੱਡੀ ਦਰਮਿਆਨ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲੀਕੇ ਦੇ ਭੋਲਾ ਸਿੰਘ ਜੋ ਤੂੜੀ ਦਾ ਵਪਾਰ ਕਰਦਾ ਹੈ, ਉਸ ਦੀ ਲੇਬਰ ਤੂੜੀ ਦੀ ਟਰਾਲੀ ਭਰ ਕੇ ਦੋ ਮੋਟਰਸਾਈਕਲਾਂ 'ਤੇ ਚਾਰ ਜਣੇ ਵਾਪਸ ਆ ਰਹੇ ਸਨ, ਤਾਂ ਪਿੰਡ ਜੈਮਲ ਸਿੰਘ ਵਾਲਾ ਤੋਂ ਦੱੁਧ ਵਾਲੀ ਗੱਡੀ ਜੋ ਘੰਡਾਬੰਨਾ ਜਾ ਰਹੀ ਸੀ, ਨਾਲ ਟੱਕਰ ਹੋ ਗਈ | ਜਿਸ ਤੇ ਪਿੰਡ ਆਲੀਕੇ ਦੇ ਗਿਆਨੀ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ, ਭਾਵੇਂ ਕਿ ਥਾਣਾ ਸ਼ਹਿਣਾ ਦੀ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ, ਪਰ ਦੋਵੇਂ ਧਿਰਾਂ ਦਰਮਿਆਨ ਪੰਚਾਇਤੀ ਤੌਰ 'ਤੇ ਫ਼ੈਸਲਾ ਹੋ ਗਿਆ |