ਬਰਨਾਲਾ, 23 ਅਪ੍ਰੈਲ (ਅਸ਼ੋਕ ਭਾਰਤੀ)-ਵਾਈ.ਐੱਸ. ਸਕੂਲ ਬਰਨਾਲਾ ਵਿਖੇ ਨੇਚਰ ਕਲੱਬ ਬਰਨਾਲਾ ਦੇ ਸਹਿਯੋਗ ਨਾਲ ਸ੍ਰੀ ਸਕੁਲ ਕੌਸ਼ਲ ਅਤੇ ਸ੍ਰੀ ਸੁਮਿਤ ਬਾਂਸਲ ਦੀ ਅਗਵਾਈ ਵਿਚ ਪੰਛੀਆਂ ਲਈ ਆਲ੍ਹਣੇ ਲਗਾਏ ਗਏ | ਇਸ ਮੌਕੇ 'ਜੂਨੀਅਰ ਨੇਚਰ ਕਲੱਬ' ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਸਲੀ ਜੀਵਨ ਵਿਚ ਵਾਤਾਵਰਨ ਸਬੰਧੀ ਗਤੀਵਿਧੀਆਂ ਨਾਲ ਜੋੜਨਾ ਹੈ | ਇਸ ਪਹਿਲ ਦਾ ਮਕਸਦ ਸ਼ਹਿਰੀ ਜੰਗਲੀ ਜੀਵਾਂ ਦੀ ਸੰਭਾਲ ਨੂੰ ਉਤਸ਼ਾਹਿਤ ਕਰਨਾ ਅਤੇ ਪੰਛੀ-ਮਿੱਤਰ ਵਾਤਾਵਰਨ ਤਿਆਰ ਕਰਨਾ ਹੈ | ਇਸ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਨੇਚਰ ਕਲੱਬ ਦੇ ਮੈਂਬਰਾਂ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ |