ਬਰਨਾਲਾ, 23 ਅਪ੍ਰੈਲ (ਨਰਿੰਦਰ ਅਰੋੜਾ)-ਪਿਛਲੇ ਕਈ ਮਹੀਨਿਆਂ ਤੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਬਲੱਡ ਬੈਂਕ ਬੰਦ ਪਿਆ ਹੈ ਜਿਸ ਸਬੰਧੀ ਪੈੱ੍ਰਸ ਨੋਟ ਜਾਰੀ ਕਰਦਿਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਚ ਗਰਭਵਤੀ ਅÏਰਤਾਂ, ਸੜਕੀ ਹਾਦਸਿਆਂ ਜਾਂ ਕਿਸੇ ਵੀ ਐਮਰਜੈਂਸੀ ਲਈ ਹਰ ਪ੍ਰਕਾਰ ਦਾ ਬਲੱਡ ਗਰੁੱਪ ਉਪਲਬਧ ਹੈ | ਜਦੋਂ ਵੀ ਕਿਸੇ ਮਰੀਜ਼ ਨੂੰ ਖ਼ੂਨ ਦੀ ਲੋੜ ਹੁੰਦੀ ਹੈ ਤਾਂ ਉਸ ਸਮੇਂ ਬਿਨਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ | ਡਾ: ਅਯੂਸ਼ ਬਡਲਾਨ ਬਲੱਡ ਟਰਾਂਸਫਿਊਜ਼ਨ ਅਫ਼ਸਰ ਨੇ ਦੱਸਿਆ ਕਿ ਬਲੱਡ ਬੈਂਕ ਬਰਨਾਲਾ ਵਲੋਂ ਬਲੱਡ ਬੈਂਕ ਸੰਗਰੂਰ ਨਾਲ ਤਾਲਮੇਲ ਕਰ ਕੇ ਸਮੇਂ-ਸਮੇਂ 'ਤੇ ਖ਼ੂਨ ਲਿਆ ਜਾਂਦਾ ਹੈ | ਖ਼ੂਨ ਇਕੱਤਰ ਕਰਨ ਤੋਂ ਬਾਅਦ ਜਾਂਚ ਲਈ ਬਲੱਡ ਬੈਂਕ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ 28 ਜਨਵਰੀ 2026 ਤੋਂ ਸਿਵਲ ਹਸਪਤਾਲ ਬਰਨਾਲਾ ਦੀ ਪੁਰਾਣੀ ਇਮਾਰਤ ਦੇ ਕਮਰਾ ਨੰਬਰ 12 ਨੂੰ ਬਲੱਡ ਸਟੋਰੇਜ ਯੂਨਿਟ ਬਣਾਇਆ ਹੋਇਆ ਹੈ ਜਿੱਥੇ ਲੋੜ ਅਨੁਸਾਰ ਖ਼ੂਨ ਸਟੋਰ ਕੀਤਾ ਗਿਆ ਹੈ | ਕਿਸੇ ਵੀ ਆਗਾਮੀ ਹਾਲਤ ਵਿਚ ਲੋੜ ਅਨੁਸਾਰ ਖ਼ੂਨ ਦੇ ਦਿੱਤਾ ਜਾਂਦਾ ਹੈ | ਜੇਕਰ ਕੋਈ ਦੁਰਲੱਭ ਬਲੱਡ ਗਰੁੱਪ ਵਾਲੇ ਮਰੀਜ਼ ਨੂੰ ਲੋੜ ਹੁੰਦੀ ਹੈ ਤਾਂ ਉਸ ਦੀ ਸਹੂਲਤ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਮਰੀਜ਼ ਨੂੰ ਬਲੱਡ ਬੈਂਕ ਸੰਗਰੂਰ ਵਿਖੇ ਲੈ ਕੇ ਜਾਣ ਅਤੇ ਆਉਣ ਲਈ ਬਿਲਕੁਲ ਮੁਫ਼ਤ ਹੈ ਤਾਂ ਜੋ ਕਿਸੇ ਵੀ ਮਰੀਜ਼ ਨੂੰ ਬਾਹਰੋਂ ਖ਼ੂਨ ਲਿਆਉਣ ਦੀ ਲੋੜ ਨਾ ਪਵੇ |