28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 25-04-2026
ਤਪਾ ਮੰਡੀ, 24 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਦੀ ਤਪਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ | ਇਸ ਚੋਣ ਸਮੇਂ ਥਾਣਾ ਮੁਖੀ ਮੈਡਮ ਇੰਸਪੈਕਟਰ ਨਵਦੀਪ ਕੌਰ, ਥਾਣਾ ਮੁਖੀ ਬਲਵਿੰਦਰ ਸਿੰਘ ਰੂੜੇਕੇ ਕਲਾਂ ਅਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਦੱਸ ਦਈਏ ਕਿ ਸੁਸਾਇਟੀ ਦੀ ਚੋਣ ਸਬੰਧੀ 14 ਜਣਿਆਂ ਵਲੋਂ ਤਪਾ ਜ਼ੋਨ ਇੱਕ ਤੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ, ਜਦਕਿ ਮਹਿਤਾ ਜ਼ੋਨ-2 ਤੋਂ ਦੋ ਜਣਿਆ 'ਤੇ ਸਹਿਮਤੀ ਹੋ ਚੁੱਕੀ ਸੀ | ਇਹ ਚੋਣ ਰਿਟਰਨਿੰਗ ਅਫ਼ਸਰ ਤਲਵਿੰਦਰ ਸਿੰਘ, ਏ.ਆਰ.ਓ. ਹਰਸ਼ ਬਾਂਸਲ ਦੀ ਨਿਗਰਾਨੀ ਹੇਠ ਹੋਈ | ਰਿਟਰਨਿੰਗ ਅਫ਼ਸਰਾਂ ਨੇ ਦੱਸਿਆ ਕਿ ਸੁਸਾਇਟੀ ਦੀਆਂ ਕੁੱਲ 864 ਵੋਟਾਂ ਵਿਚੋਂ 412 ਵੋਟਾਂ ਪੋਲ ਹੋਈਆਂ ਹਨ | ਜਿਸ ਤਹਿਤ ਐਲਾਨੇ ਗਏ ਨਤੀਜਿਆਂ ਦੌਰਾਨ ਰਣਜੀਤ ਕੌਰ 46, ਪ੍ਰਦੀਪ ਕੌਰ 33, ਨਿਰਮਲ ਸਿੰਘ 44,ਕੁਲਵਿੰਦਰ ਚੱਠਾ 43, ਬਲਦੀਪ ਸਿੰਘ 39, ਕੁਲਵੰਤ ਸਿੰਘ 38, ਲਖਬੀਰ ਸਿੰਘ 37, ਗੁਲਾਬ ਸਿੰਘ ਕਾਲਾ 33, ਸੁਖਦੇਵ ਸਿੰਘ 27 ਵੋਟਾਂ ਨਾਲ ਜੇਤੂ ਰਹੇ | ਜਦਕਿ ਸੁਖਜੀਵਨ ਸਿੰਘ 24, ਪਰਮਿੰਦਰ ਸਿੰਘ 22, ਹਰਵਿੰਦਰ ਸਿੰਘ 3, ਕਰਮਜੀਤ ਕੌਰ 12 ਅਤੇ ਟਹਿਲਪ੍ਰੀਤ 5 ਵੋਟਾਂ ਨਾਲ ਚੋਣ ਹਾਰ ਗਏ, ਜਦ ਕਿ 6 ਵੋਟਾਂ ਕੈਂਸਲ ਕੀਤੀਆਂ ਗਈਆਂ | ਦੱਸਣਾ ਬਣਦਾ ਹੈ ਕਿ ਮਹਿਤਾ ਜ਼ੋਨ ਦੋ ਤੋਂ ਦੋ ਮੈਂਬਰਾਂ 'ਤੇ ਸਹਿਮਤੀ ਹੋ ਚੁੱਕੀ ਸੀ, ਜਿਸ ਵਿਚ ਪ੍ਰਤਾਪ ਸਿੰਘ ਪੁੱਤਰ ਚੰਦ ਸਿੰਘ (ਜ) ਅਤੇ ਗੋਰਾ ਸਿੰਘ ਪੁੱਤਰ ਕਰਨੈਲ ਸਿੰਘ (ਐਸ.ਸੀ) ਮਹਿਤਾ ਨੂੰ ਸਭਾ ਦਾ ਮੈਂਬਰ ਚੁਣ ਲਿਆ ਗਿਆ ਸੀ | ਉੱਧਰ ਦੂਜੇ ਪਾਸੇ ਹਾਰੇ ਹੋਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪ੍ਰਸ਼ਾਸਨ 'ਤੇ ਪੱਖਪਾਤ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਸਰਾਸਰ ਧੱਕਾ ਕੀਤਾ ਗਿਆ ਹੈ | ਇਸ ਮੌਕੇ ਹਾਰੇ ਉਮੀਦਵਾਰਾਂ ਟਹਿਲਪ੍ਰੀਤ ਅਤੇ ਹਰਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਵੋਟਾਂ ਵੀ ਹੋਰ ਉਮੀਦਵਾਰ ਦੇ ਹੱਕ 'ਚ ਪਾਈਆਂ ਸਨ, ਫਿਰ ਉਨ੍ਹਾਂ ਨੂੰ ਇਹ ਵੋਟਾਂ ਕਿਵੇਂ ਪੈ ਗਈਆਂ ਜੋ ਸਰਾਸਰ ਘਪਲੇਬਾਜ਼ੀ ਹੈ | ਅਧਿਕਾਰੀਆਂ ਵਲੋਂ ਜੋ ਨਤੀਜੇ ਐਲਾਨੇ ਗਏ ਹਨ ਉਨ੍ਹਾਂ 'ਤੇ ਅਸੀਂ ਬਿਲਕੁਲ ਵੀ ਸਹਿਮਤ ਨਹੀਂ ਹਾਂ | ਉਨ੍ਹਾਂ ਆਖਿਆ ਕਿ ਇਹ ਚੋਣ ਜਾ ਤਾਂ ਦੁਆਰਾ ਕਰਵਾਈ ਜਾਵੇ ਜਾਂ ਫਿਰ ਇਸ ਦੀ ਦੁਆਰਾ ਗਿਣਤੀ ਕੀਤੀ ਜਾਵੇ | ਇਸ ਮੌਕੇ ਇੱਕ ਹੋਰ ਜੇਤੂ ਉਮੀਦਵਾਰ ਕਰਮਜੀਤ ਕੌਰ ਨੇ ਵੀ ਪ੍ਰਸ਼ਾਸਨ ਖ਼ਿਲਾਫ਼ ਆਪਣੀ ਭੜਾਸ ਕੱਢੀ ਅਤੇ ਪੱਖਪਾਤ ਦੇ ਗੰਭੀਰ ਦੋਸ਼ ਲਗਾਏ | ਨਤੀਜਿਆਂ ਤੋਂ ਨਿਰਾਸ਼ ਹਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਜਦ ਇਸ ਸਬੰਧੀ ਆਰ.ਓ. ਤਲਵਿੰਦਰ ਸਿੰਘ ਅਤੇ ਏ.ਆਰ.ਓ. ਹਰਸ਼ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਕਿਸੇ ਨਾਲ ਵੀ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ, ਇਹ ਚੋਣ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ | ਖਬਰ ਲਿਖੇ ਜਾਣ ਤੱਕ ਸੋਸਾਇਟੀ ਦੇ ਬਾਹਰ ਵੱਡੀ ਗਿਣਤੀ 'ਚ ਲੋਕ ਜੁਟੇ ਹੋਏ ਸਨ ਅਤੇ ਪੁਲਿਸ ਪ੍ਰਸ਼ਾਸਨ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੂਰੀ ਤਰ੍ਹਾਂ ਮੁਸਤੈਦ ਰਿਹਾ |

Ad Position 22
No active advertisement
ਪਿਛਲੀ ਖ਼ਬਰ ਬੀ.ਐੱਸ. ਇੰਟਰਨੈਸ਼ਨਲ ਨੇ ਨੌਜਵਾਨ ਲਈ ਬੁਲਗਾਰੀਆ ਦਾ ਤਿੰਨ ਸਾਲਾ ਵਰਕ ਵੀਜ਼ਾ ਲਗਵਾਇਆ <br/> ਅਗਲੀ ਖ਼ਬਰ ਗਊ ਭਗਤਾਂ ਨੇ ਤਹਿਸੀਲ ਕੰਪਲੈਕਸ ਤਪਾ ਵਿਖੇ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ <br/>
Ad Position 24