ਮਹਿਲ ਕਲਾਂ, 24 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਦੇ ਸਫਲ ਕਿਸਾਨ ਕੁੰਢਾ ਸਿੰਘ ਭੱਠਲ ਸਪੁੱਤਰ ਸਵ: ਗੁਰਦਿਆਲ ਸਿੰਘ ਬਾਜੇ ਕੇ ਦੇ ਸਦੀਵੀ ਵਿਛੋੜਾ ਦੇ ਜਾਣ 'ਤੇ ਵੱਖ-ਵੱਖ ਆਗੂਆਂ ਸਰਪੰਚ ਕਿਰਨਾ ਰਾਣੀ ਬਾਂਸਲ, ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਰਾਗੀ ਭਾਈ ਜਗਸੀਰ ਸਿੰਘ, ਭਾਈ ਲਾਲੋ ਮੰਚ ਦੇ ਹਰਜੀਤ ਸਿੰਘ ਖ਼ਿਆਲੀ, ਭਾਕਿਯੂ ਕਾਦੀਆਂ ਦੇ ਆਗੂ ਮਲਕੀਤ ਸਿੰਘ ਮੀਤਾ, ਮਾ: ਰਵਿੰਦਰ ਰਵੀ, ਹਰਵਿੰਦਰ ਸ਼ਰਮਾ, ਕੈਮਿਸਟ ਐੱਸੋਸੀਏਸ਼ਨ ਦੇ ਡ: ਲਾਜਪਤ ਰਾਏ ਬਾਂਸਲ, ਗੁਰਪ੍ਰੀਤ ਸਿੰਘ ਅਣਖੀ, ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਮਾ: ਜਗਰਾਜ ਸਿੰਘ ਭੱਠਲ, ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਵਜੀਦਕੇ, ਮੇਘ ਰਾਜ ਜੋਸ਼ੀ, ਸੋਨੀ ਮਾਂਗੇਵਾਲ, ਰਮਨਦੀਪ ਸਿੰਘ ਧਾਲੀਵਾਲ, ਪੰਜਾਬੀ ਸਹਿਤ ਸਭਾ ਮਹਿਲ ਕਲਾਂ ਦੇ ਜਗਮੋਹਣ ਸ਼ਾਹ ਰਾਏਸਰ, ਪ੍ਰਦੀਪ ਸਿੰਘ ਲੋਹਗੜ੍ਹਤੋਂ ਇਲਾਵਾ ਸਮੂਹ ਨਗਰ ਪੰਚਾਇਤਾਂ, ਯੂਥ ਕਲੱਬਾਂ, ਕਿਸਾਨ ਜਥੇਬੰਦੀਆਂ ਨੇ ਭੱਠਲ ਪਰਿਵਾਰ ਦੁੱਖ ਸਾਂਝਾ ਕੀਤਾ ਹੈ | ਕੁੰਢਾ ਸਿੰਘ ਭੱਠਲ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ 26 ਅਪ੍ਰੈਲ ਦਿਨ ਐਤਵਾਰ ਨੂੰ 1 ਵਜੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਵੇਗੀ |