08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਲਾਹਣ ਮਾਮਲੇ 'ਚ ਗਗਨਦੀਪ ਸਿੰਘ ਬਰੀ

Ad Position 21
No active advertisement
ਅਜੀਤ ਡੈਸਕ 28-04-2026
ਸੁਨਾਮ ਊਧਮ ਸਿੰਘ ਵਾਲਾ, 27 ਅਪ੍ਰੈਲ (ਭੁੱਲਰ, ਧਾਲੀਵਾਲ)-ਐਡਵੋਕੇਟ ਪਰਮਿੰਦਰ ਕੌਰ ਮੰਡੇਰ ਵੱਲੋਂ ਲੜੇ ਗਏ ਇੱਕ ਮਹੱਤਵਪੂਰਨ ਕੇਸ ਵਿੱਚ ਮਾਨਯੋਗ ਸਿਵਲ ਅਦਾਲਤ ਸੁਨਾਮ ਨੇ ਗਗਨਦੀਪ ਸਿੰਘ ਉਰਫ਼ ਪੋਸਤੀ ਨੂੰ 100 ਲੀਟਰ ਲਾਹਣ ਮਾਮਲੇ ਵਿਚੋਂ ਬਾਇੱਜ਼ਤ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ | ਮਾਨਯੋਗ ਜੱਜ ਅਨੰਤਦੀਪ ਸਿੰਘ ਨੇ ਅੱਜ ਦੋਹਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਫੈਸਲਾ ਸੁਣਾਉਂਦੇ ਹੋਏ ਨੌਜਵਾਨ ਅਤੇ ਕਾਬਿਲ ਵਕੀਲ ਐਡਵੋਕੇਟ ਪਰਮਿੰਦਰ ਕੌਰ ਮੰਡੇਰ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਈ | ਅਦਾਲਤ ਨੇ ਮੰਨਿਆ ਕਿ ਪੇਸ਼ ਕੀਤੇ ਗਏ ਸਬੂਤ ਦੋਸ਼ ਸਾਬਤ ਕਰਨ ਲਈ ਪ੍ਰਯਾਪਤ ਨਹੀਂ ਹਨ, ਜਿਸ ਦੇ ਆਧਾਰ 'ਤੇ ਦੋਸ਼ੀ ਨੂੰ ਬਰੀ ਕੀਤਾ ਗਿਆ | ਜ਼ਿਕਰਯੋਗ ਹੈ ਕਿ ਚੀਮਾ ਥਾਣਾ ਪੁਲਿਸ ਵੱਲੋਂ ਸਾਲ 2023 ਵਿੱਚ ਐਕਸਾਇਜ ਐਕਟ 61/1/14 ਅਧੀਨ ਐਫ.ਆਈ.ਆਰ. ਨੰਬਰ 37 ਦਰਜ ਕਰਕੇ ਇਹ ਕੇਸ ਬਣਾਇਆ ਗਿਆ ਸੀ | ਹੁਣ ਅਦਾਲਤੀ ਫ਼ੈਸਲੇ ਨਾਲ ਗਗਨਦੀਪ ਸਿੰਘ ਨੂੰ ਇਸ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ |

Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਅਤੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਨਾਲ ਕੀਤੀ ਅਹਿਮ ਮੀਟਿੰਗ <br/> ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਹੋਈ ਸੂਬਾਈ ਸਾਲਾਨਾ ਇਕੱਤਰਤਾ <br/>
Ad Position 24