09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਫ਼ੌਜ ਦੀਆਂ ਤਿੰਨੇ ਫੋਰਸਾਂ ਵਿਚ ਭਰਤੀ ਹੋਣ ਸੰਬੰਧੀ ਸੈਮੀਨਾਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 28-04-2026
ਬਰਨਾਲਾ, 27 ਅਪ੍ਰੈਲ (ਅਸ਼ੋਕ ਭਾਰਤੀ)-ਐੱਸ.ਬੀ.ਐੱਸ.ਬੀ ਪਬਲਿਕ ਹਾਈ ਸਕੂਲ ਝਲੂਰ ਵਿਖੇ ਨੌਵੀਂ ਅਤੇ ਦਸਵੀਂ ਕਲਾਸ ਦੇ ਲੜਕੇ-ਲੜਕੀਆਂ ਨੂੰ ਦੇਸ਼ ਦੀਆਂ ਤਿੰਨੇ ਰੱਖਿਆ ਫੋਰਸਾਂ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਵਿਚ ਭਰਤੀ ਹੋਣ ਸਬੰਧੀ ਇਕ ਸੈਮੀਨਾਰ ਸੂਬੇਦਾਰ ਕਮਲਜੀਤ ਸਿੰਘ ਸ਼ਰਮਾ ਸਕੂਲ ਡਾਇਰੈਕਟਰ ਦੀ ਅਗਵਾਈ ਵਿਚ ਕਰਵਾਇਆ | ਸੈਮੀਨਾਰ ਦੌਰਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਦੱਸਿਆ ਕਿ ਤਿੰਨੇ ਫੋਰਸਾਂ ਵਿਚ ਅਫ਼ਸਰ ਅਤੇ ਜਵਾਨ ਦੇ ਤੌਰ 'ਤੇ ਭਰਤੀ ਹੋਇਆ ਜਾ ਸਕਦਾ ਹੈ, ਅਫ਼ਸਰ ਲਈ ਐਨ.ਡੀ.ਏ, ਸੀ.ਡੀ.ਐਸ. ਅਤੇ ਬਤੌਰ ਇੰਜੀਨੀਅਰ ਭਾਰਤੀ ਹੋਣ ਲਈ ਇੰਜੀਨੀਅਰੀ ਕੀਤੀ ਹੋਣੀ ਜ਼ਰੂਰੀ ਅਤੇ ਬਤੌਰ ਜਵਾਨ ਭਰਤੀ ਹੋਣ ਲਈ ਅਗਨੀਵੀਰ ਵਜੋਂ ਵੀ ਭਰਤੀ ਹੋ ਸਕਦੇ ਹਨ | ਤਿੰਨੇ ਫੋਰਸਾਂ ਵਿਚ ਸੂਬੇਦਾਰ ਮੇਜਰ ਰਾਜ ਸਿੰਘ ਖੋਖਰ ਨੇ ਵਿਦਿਆਰਥੀਆਂ ਨੂੰ ਫਿਜ਼ੀਕਲ ਟਰੇਨਿੰਗ ਦਿੱਤੀ | ਇਸ ਮੌਕੇ ਪਿ੍ੰਸੀਪਲ ਰੁਪਿੰਦਰ ਸਿੰਘ ਸੇਖੋਂ, ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਕਰਵਾਈਆਂ <br/> ਅਗਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਗੰਗੋਹਰ ਦੇ ਸਕੂਲ 'ਚ ਨਵੇਂ ਕਲਾਸ ਰੂਮ ਦਾ ਉਦਘਾਟਨ <br/>
Ad Position 24