ਹੰਡਿਆਇਆ, 1 ਮਈ (ਗੁਰਜੀਤ ਸਿੰਘ ਖੱੁਡੀ)-ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ ਐਫੀ ਯੂਨਿਟ ਹੰਡਿਆਇਆ ਦੇ 220 ਕੇ.ਵੀ. ਗਰਿੱਡ ਦੇ ਮੱੁਖ ਗੇਟ ਅੱਗੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਝੰਡਾ ਲਹਿਰਾ ਕੇ ਮਈ ਦਿਵਸ ਮਨਾਇਆ ਗਿਆ | ਇਸ ਮੌਕੇ ਯੂਨੀਅਨ ਦੇ ਸਾਬਕਾ ਚੇਅਰਮੈਨ ਸੁਦਾਗਰ ਸਿੰਘ ਰੱਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯੂਨੀਅਨਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ | ਇਸ ਮੌਕੇ ਯੂਨੀਅਨ ਦੇ ਸਕੱਤਰ ਰਮੇਸ਼ ਕੁਮਾਰ, ਕੈਸ਼ੀਅਰ ਜਗਦੀਪ ਖ਼ਾਨ ਭਦੌੜ, ਵਾਹਿਗੁਰੂਪਾਲ ਸਿੰਘ ਚੀਮਾ, ਰਜਿੰਦਰ ਕੁਮਾਰ ਜੇਤੋ, ਵਿਜੈਪਾਲ ਖੱੁਡੀ, ਬੱੁਗਰ ਸਿੰਘ, ਸੁਰਜੀਤ ਸਿੰਘ ਰਾਜਸਥਾਨੀ, ਵਿਸਾਲ ਕੁਮਾਰ ਖੱੁਡੀ ਆਦਿ ਸਮੇਤ ਆਗੂ ਤੇ ਵਰਕਰ ਹਾਜ਼ਰ ਸਨ |