01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਦਸਵੀਂ ਵਾਰ ਕਬਜ਼ਾ ਵਾਰੰਟ ਦਾ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 02-05-2026
ਸ਼ਹਿਣਾ, 1 ਮਈ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਡੇਰਾ ਗੁਰਮੁੱਖ ਸਿੰਘ ਦੇ ਜ਼ਮੀਨ ਦੇ ਚੱਲ ਰਹੇ ਝਗੜੇ ਦੌਰਾਨ ਨਿਰਮਲ ਸ੍ਰੰਪਦਾਇ ਵਲੋਂ ਮੋਹਿਤਮਿੰਮ ਬਣਾਏ ਗਏ ਮਹੰਤ ਪ੍ਰਭਜੋਤ ਸਿੰਘ ਵਲੋਂ ਉਕਤ ਜ਼ਮੀਨ ਦਾ ਦਸਵੀਂ ਵਾਰ ਕਬਜ਼ਾ ਵਾਰੰਟ ਲਿਆਂਦਾ ਗਿਆ ਪ੍ਰੰਤੂ ਵੱਖ-ਵੱਖ ਜਥੇਬੰਦੀਆਂ ਵਲੋਂ ਵਿਰੋਧ ਵਿਚ ਰੱਖੇ ਗਏ ਇਕੱਠ ਅਤੇ ਰੈਲੀ ਕਾਰਨ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵਾਪਸ ਚਲੇ ਗਏ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ, ਗੁਰਚਰਨ ਸਿੰਘ ਭਦੌੜ ਬਲਾਕ ਪ੍ਰਧਾਨ, ਵਿਸਾਖਾ ਸਿੰਘ ਆਗੂ ਡਕੌਂਦਾ, ਦਰਸ਼ਨ ਸਿੰਘ ਚੀਮਾ, ਚਰਨਜੀਤ ਸਿੰਘ ਚੰਨੀ ਅਤੇ ਮਜ਼ਦੂਰ ਆਗੂ ਨਿੱਕਾ ਸਿੰਘ ਸੰਧੂ ਨੇ ਕਿਹਾ ਕਿ ਉਕਤ ਡੇਰੇ ਦੀ ਜ਼ਮੀਨ ਪਿੰਡ ਵਾਸੀਆਂ ਅਤੇ ਪੱਤੀ ਵਾਲਿਆਂ ਦੀ ਜਾਇਦਾਦ ਹੈ, ਜਿਸ 'ਤੇ ਕਿਸੇ ਵੀ ਬਾਹਰੀ ਵਿਅਕਤੀ ਦਾ ਜਥੇਬੰਦੀਆਂ ਕਬਜ਼ਾ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਸਰਮਾਏਦਾਰ ਅਤੇ ਸਰਕਾਰ ਪੱਖੀ ਵਿਅਕਤੀ ਜ਼ਮੀਨਾਂ 'ਤੇ ਕਬਜ਼ੇ ਕਰ ਰਹੇ ਹਨ | ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਸ਼ਹਿਣਾ, ਹਰਲੀਨ ਸਿੰਘ ਚੰਨੀ, ਕਾਲਾ ਸਿੰਘ ਸਿੱਧੂ, ਜਗਸੀਰ ਸਿੰਘ ਬੱਬੂ, ਜੀਤ ਸਿੰਘ ਗਿਆਨੀ, ਮਾ. ਰਣਜੀਤ ਸਿੰਘ ਟੱਲੇਵਾਲ, ਗੋਗੀ ਚੀਮਾ, ਗੁਰਦੀਪ ਸਿੰਘ ਪੱਖੋਕੇ, ਬਲਵੀਰ ਸਿੰਘ ਜਗਜੀਤਪੁਰਾ, ਸੁਖਜੀਤ ਸਿੰਘ ਜਗਜੀਤਪੁਰਾ, ਮਹਿੰਦਰ ਸਿੰਘ ਦੱੁਲਮਸਰ, ਸਾਧੂ ਸਿੰਘ, ਨਛੱਤਰ ਸਿੰਘ ਚੀਮਾ, ਰਣਜੀਤ ਸਿੰਘ ਜਗਜੀਤਪੁਰਾ, ਸੁਖਮੰਦਰ ਸਿੰਘ ਪੰਚ, ਬੂਟਾ ਸਿੰਘ, ਇਕੱਤਰ ਸਿੰਘ ਅਤੇ ਚਰਨ ਸਿੰਘ ਪੱਖੋਕੇ ਵੀ ਹਾਜ਼ਰ ਸਨ | ਜਥੇਬੰਦੀਆਂ ਦੇ ਵਿਰੋਧ ਸਦਕਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਕੁੱਝ ਸਮੇਂ ਬਾਅਦ ਵਾਪਸ ਚਲੇ ਗਏ |

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਹੱਕੀ ਮੰਗਾਂ ਲਈ ਸੰਘਰਸ਼ ਤਿੱਖਾ ਕਰਨ ਦਾ ਅਹਿਦ ਅਗਲੀ ਖ਼ਬਰ ਹੰਡਿਆਇਆ ਗਰਿੱਡ ਵਿਖੇ ਮਜ਼ਦੂਰ ਦਿਵਸ ਮਨਾਇਆ <br/>
Ad Position 24