01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਧਾਇਕ ਉਗੋਕੇ ਨੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਲੈਬ ਦਾ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 02-05-2026
ਸ਼ਹਿਣਾ, 1 ਮਈ (ਸੁਰੇਸ਼ ਗੋਗੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਪੱੁਤਰੀ ਪਾਠਸ਼ਾਲਾ) ਸ਼ਹਿਣਾ ਵਿਖੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ 22 ਲੱਖ 53 ਹਜ਼ਾਰ ਦੀ ਲਾਗਤ ਨਾਲ ਐਨ.ਐਸ.ਕਿਊ.ਐਫ ਲੈਬ ਅਤੇ ਦੋ ਕਮਰਿਆਂ ਦਾ ਉਦਘਾਟਨ ਕੀਤਾ | ਉਨ੍ਹਾਂ ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਣਾ ਲੜਕੀਆਂ ਦਾ ਇਹ ਸਕੂਲ ਕਾਫ਼ੀ ਤਰੱਕੀ ਵੱਲ ਹਰ ਖੇਤਰ ਵਿਚ ਨਾਮਣਾ ਖੱਟ ਰਿਹਾ ਹੈ | ਪਿਛਲੇ ਕਈ ਸਾਲਾਂ ਤੋਂ ਇਸ ਸਕੂਲ ਦੀਆਂ ਲੜਕੀਆਂ ਪੜਾਈ ਦੀ ਮੈਰਿਟ ਵਿਚ ਝੰਡੇ ਗੱਡ ਰਹੀਆਂ ਹਨ, ੳੱੁਥੇ ਖੇਡਾਂ ਵਿਚ ਵੀ ਇਸ ਸਕੂਲ ਦੀਆਂ ਲੜਕੀਆਂ ਨੇ ਸਫਲਤਾ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਲੜਕੀਆਂ ਪੜਾਈ ਦੇ ਖੇਤਰ ਵਿਚ ਬਹੁਤ ਅੱਗੇ ਤੱਕ ਜਾ ਸਕਦੀਆਂ ਹਨ, ਪਰ ਅਸੀਂ ਪਿੰਡਾਂ ਦੇ ਲੋਕ ਲੜਕੀਆਂ ਨੂੰ ਉਨ੍ਹਾਂ ਦੀ ਮਨਚਾਹੀ ਪੜਾਈ ਕਰਵਾਉਣ ਤੋਂ ਕੰਨੀ ਕਤਰਾਉਂਦੇ ਹਾਂ | ਹਲਕਾ ਵਿਧਾਇਕ ਲਾਭ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਆਈਲੈਟਸ ਕਰ ਕੇ ਵਿਦੇਸ਼ਾਂ ਦੀ ਧਰਤੀ 'ਤੇ ਵੀ ਅਨੇਕਾਂ ਲੜਕਿਆਂ ਨੂੰ ਲੜਕੀਆਂ ਵਿਆਹ ਉਪਰੰਤ ਲੈ ਗਈਆਂ ਹਨ, ਇਸੇ ਤਰ੍ਹਾਂ ਪੜ੍ਹ ਲਿਖ ਕੇ ਅਫ਼ਸਰ ਬਣ ਜਾਣ ਵਾਲੀਆਂ ਲੜਕੀਆਂ ਦੋ ਘਰਾਂ ਨੂੰ ਰੌਸ਼ਨ ਕਰਦੀਆਂ ਹਨ | ਜਿਸ ਲਈ ਸਾਨੂੰ ਲੜਕੀਆਂ ਦੀ ਪੜਾਈ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਸਕੂਲ ਦੇ ਪਿ੍ੰਸੀਪਲ ਪਰਮਿੰਦਰ ਸਿੰਘ ਗਿੱਲ ਨੇ ਸਟਾਫ਼ ਦੇ ਸਹਿਯੋਗ ਸਦਕਾ ਪਿਛਲੇ ਸਮੇਂ ਦੌਰਾਨ ਸਕੂਲ ਦੀਆਂ ਲੜਕੀਆਂ ਵਲੋਂ ਵੱਖ ਵੱਖ ਖੇਤਰਾਂ ਵਿਚ ਨਾਂਅ ਰੌਸ਼ਨ ਕਰਨ ਵਾਲੀ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਸੁਨੀਤਇੰਦਰ ਸਿੰਘ ਗਿੱਲ ਜ਼ਿਲ੍ਹਾ ਸਿੱਖਿਆ ਅਫ਼ਸਰ, ਲਵਦੀਪ ਸਿੰਘ ਭਗਤਪੁਰਾ, ਸ੍ਰੀਮਤੀ ਸੇ੍ਰਸਟਾ ਰਾਣੀ ਬਲਾਕ ਨੋਡਲ ਅਫ਼ਸਰ, ਰਾਜੇਸ਼ ਕੁਮਾਰ ਪਿ੍ੰਸੀਪਲ ਸੰਧੂ ਪੱਤੀ, ਗੁਰਤੇਜ ਸਿੰਘ ਸਿੱਖਿਆ ਕੁਆਰਡੀਨੇਟਰ, ਸਰਪੰਚ ਨਾਜਮ ਸਿੰਘ ਫ਼ੌਜੀ, ਕਲੱਬ ਪ੍ਰਧਾਨ ਅਮਰੀਕ ਸਿੰਘ ਬੀਕਾ, ਗੁਰਪ੍ਰੀਤ ਸਿੰਘ ਮਨੀ ਗਿੱਲ ਪ੍ਰਧਾਨ ਪੱੁਤਰੀ ਪਾਠਸ਼ਾਲਾ ਕਮੇਟੀ, ਜੈਆਦਮ ਪ੍ਰਕਾਸ਼ ਸਿੰਘ ਧਾਲੀਵਾਲ, ਵੈਦ ਯਾਦਵਿੰਦਰ ਸਿੰਘ, ਬੇਅੰਤ ਸਿੰਘ ਸਰਾਂ ਪੰਚ, ਰਾਜਾ ਬਾਠ, ਰੂਪ ਸਿੰਘ ਪੰਚ, ਗੁਰਮੁਖ ਸਿੰਘ, ਰੇਖਾ ਜਿੰਦਲ, ਬੇਅੰਤ ਕੌਰ, ਹਰਬਚਨ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਕੌਰ, ਸਰਜੀਵਨ ਕੌਰ, ਹਰਰਮਨਦੀਪ ਕੌਰ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਮਹਿਲ ਕਲਾਂ ਵਿਖੇ ਮਜ਼ਦੂਰ ਦਿਵਸ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24