01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜ਼ਿਲ੍ਹੇ ਦੀਆਂ ਵੱਖ-ਵੱਖ ਮਜ਼ਦੂਰ, ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-05-2026
ਬਰਨਾਲਾ, 1 ਮਈ (ਅਸ਼ੋਕ ਭਾਰਤੀ)-ਜ਼ਿਲ੍ਹੇ ਦੀਆਂ ਵੱਖ-ਵੱਖ ਮਜ਼ਦੂਰ, ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਰੂੜੇਕੇ, ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਪੰਜਾਬ ਦੇ ਆਗੂ ਕਾਮਰੇਡ ਖੁਸ਼ੀਆਂ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ ਤੇ ਮਨਜੀਤ ਰਾਜ ਬਰਨਾਲਾ ਨੇ ਦੱਸਿਆ ਕਿ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਦੁੱਖ ਪ੍ਰਗਟ ਕੀਤਾ ਕਿ 21ਵੀਂ ਸਦੀ ਦੇ ਬੀਤਣ ਦੇ ਬਾਵਜੂਦ ਭਾਰਤ ਵਿਚ ਕਰੋੜਾਂ ਮਜ਼ਦੂਰਾਂ ਦੀ ਜ਼ਿੰਦਗੀ ਖ਼ਤਰਿਆਂ ਵਿਚ ਘਿਰੀ ਹੋਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਕਿਰਤੀ ਮਜ਼ਦੂਰਾਂ, ਕਿਸਾਨਾਂ ਦੇ ਹੱਕਾਂ ਵਿਚ ਕੋਈ ਕਾਨੂੰਨ ਬਣਾਉਣ ਦੀ ਬਜਾਏ ਉਨ੍ਹਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਸੰਵਿਧਾਨ ਵਿਚ ਦਿਨੋਂ ਦਿਨ ਸੋਧਾਂ ਕਰੀ ਜਾ ਰਹੀ ਹੈ ਜਿਵੇਂ ਕਿ ਮਨਰੇਗਾ ਕਾਨੂੰਨ ਨੂੰ ਜੀ ਰਾਮ ਦਾ ਨਾਮ ਦੇ ਕੇ ਕਾਨੰੂਨ ਦਾ ਭੋਗ ਪਾ ਦਿੱਤਾ ਗਿਆ ਹੈ, ਚਾਰ ਲੇਬਰ ਕੋਡ ਬਣਾ ਕੇ ਸੰਵਿਧਾਨ ਵਿਚੋਂ 44 ਲੇਬਰ ਕੋਡ ਖ਼ਤਮ ਕੀਤੇ ਗਏ ਹਨ, ਬਿਜਲੀ ਬਿੱਲ 2025 ਵਰਗੇ ਕਾਨੰੂਨ ਲਿਆ ਕੇ ਆਮ ਲੋਕਾਂ ਤੋਂ ਬਿਜਲੀ ਖੋਹੀ ਜਾ ਰਹੀ ਹੈ | ਆਗੂਆਂ ਨੇ ਇਹ ਵੀ ਕਿਹਾ ਅੱਜ ਦੇਸ਼ ਦੀਆਂ ਸਾਰੀਆਂ ਇਨਕਲਾਬੀ ਤੇ ਜਮਹੂਰੀ ਜਥੇਬੰਦੀਆਂ ਨੂੰ ਇਕ ਹੋ ਕਿ ਸੰਘਰਸ਼ ਕਰਨ ਦੀ ਜ਼ਰੂਰਤ ਹੈ | ਇਸ ਮੌਕੇ ਕਿਰਤੀ ਲੋਕਾਂ ਲਈ ਲਿਖਣ ਵਾਲੀਆਂ ਅਤੇ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਜਗਰਾਜ ਸਿੰਘ ਧੌਲਾ, ਸਮਾਜ ਸੇਵੀ ਭਾਨ ਸਿੰਘ ਜੱਸੀ, ਗੁਰਪ੍ਰੀਤ ਕਾਹਨੇਕੇ, ਰਾਮ ਸਿੰਘ ਹਠੂਰ ਅਤੇ ਨੈਸ਼ਨਲ ਕਿੱਕ ਬਾਕਸਰ ਪੂਜਾ ਨੂੰ ਜਥੇਬੰਦੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਵਰਨ ਸਿੰਘ ਜੰਗੀਆਣਾ, ਜਗਰਾਜ ਰਾਮਾ, ਜਸਵੀਰ ਸਿੰਘ ਅਤਰਗੜ੍ਹ, ਰੌਸ਼ਨ ਧੌਲਾ, ਗੁਲਜ਼ਾਰ ਧੌਲਾ, ਕੌਰ ਸਿੰਘ ਕਲਾਲ ਮਾਜਰਾ, ਗੁਰਮੀਤ ਕੌਰ ਗੁੰਮਟੀ, ਬੂਟਾ ਸਿੰਘ ਧੌਲਾ, ਬੂਟਾ ਸਿੰਘ ਚੌਹਾਨ, ਗੁਰਪ੍ਰੀਤ ਰਾਏਸਰ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਚਰਨਜੀਤ ਸਿੰਘ ਰਾਜੂ, ਰਾਕੇਸ਼ ਕੁਮਾਰ, ਪੂਨਮ ਗੋਇਲ ਅਤੇ ਮਨੀ ਗਰਗ ਹੋਏ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਅਨਾਜ ਮੰਡੀ ਮਹਿਲ ਕਲਾਂ ਵਿਖੇ ਮਜ਼ਦੂਰ ਦਿਵਸ ਧੂਮਧਾਮ ਨਾਲ ਮਨਾਇਆ <br/>
Ad Position 24