01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਤਿੰਨ ਨਾਕਾਬਪੋਸ਼ਾਂ ਨੇ ਇਕ ਸਕੂਟਰੀ ਸਵਾਰ 'ਤੇ ਕੀਤਾ ਕਾਤਲਾਨਾ ਹਮਲਾ <br/>

Ad Position 21
No active advertisement
ਅਜੀਤ ਡੈਸਕ 02-05-2026
ਬਰਨਾਲਾ, 1 ਮਈ (ਰਾਜ ਪਨੇਸਰ)-ਸਥਾਨਕ ਹੰਡਿਆਇਆ ਰੋਡ ਡੀ-ਮਾਰਟ ਦੇ ਨਜ਼ਦੀਕ ਇਕ ਸਕੂਟਰੀ ਸਵਾਰ ਵਿਅਕਤੀ ਉਪਰ ਤਿੰਨ ਨਕਾਬਪੋਸ਼ ਨਾਮਾਲੂਮ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਗੁਰਪ੍ਰੀਤ ਸਿੰਘ ਪੱੁਤਰ ਰੂਪ ਸਿੰਘ ਵਾਸੀ ਸਾਧੂ ਸੂਦ ਨਗਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹੰਡਿਆਇਆ ਵਿਖੇ ਇੱਕ ਫ਼ੈਕਟਰੀ 'ਚ ਕੰਮ ਕਰਦਾ ਹੈ | ਉਹ ਲੰਘੀ 29 ਅਪ੍ਰੈਲ ਨੂੰ ਸਵਾ 8 ਵਜੇ ਦੇ ਕਰੀਬ ਘਰੋਂ ਫ਼ੈਕਟਰੀ 'ਚ ਕੰਮ ਕਰ ਲਈ ਤੁਰਿਆ ਸੀ | ਸਕੂਟਰੀ 'ਚ ਤੇਲ ਪਵਾਉਣ ਲਈ ਡੀ-ਮਾਰਟ ਦੇ ਨਜ਼ਦੀਕ ਪੈਟਰੋਲ ਪੰਪ 'ਤੇ ਰੁਕਿਆ ਤਾਂ ਤਿੰਨ ਨਕਾਬਪੋਸ਼ ਵਿਅਕਤੀ ਮੇਰੇ ਕੋਲ ਆਏ ਜਿਨ੍ਹਾਂ ਕੋਲ ਮਾਰੂ ਹਥਿਆਰ ਵੀ ਸਨ | ਉਨ੍ਹਾਂ ਨੇ ਤਲਵਾਰਾਂ ਨਾਲ ਮੇਰੇ 'ਤੇ ਕੁੱਝ ਦੱਸੇ ਬਿਨਾਂ ਹਮਲਾ ਕਰ ਦਿੱਤਾ | ਸਿਰ ਦਾ ਬਚਾਅ ਕਰਨ ਲਈ ਖੱਬੀ ਬਾਂਹ ਅੱਗੇ ਕੀਤੀ ਤਾਂ ਉਨ੍ਹਾਂ ਮੇਰੀ ਬਾਂਹ 'ਤੇ ਕਈ ਵਾਰ ਕਰ ਦਿੱਤੇ | ਜਿਸ ਕਾਰਨ ਮੇਰੀ ਬਾਂਹ ਟੱੁਟ ਗਈ | ਜਦੋਂ ਮੈਂ ਰੌਲਾ ਪਾਇਆ ਤਾਂ ਹਮਲਾਵਰ ਮੌਕੇ 'ਤੋਂ ਫ਼ਰਾਰ ਹੋ ਗਏ | ਮੈਨੂੰ ਜ਼ਖ਼ਮੀ ਨੂੰ ਲੋਕਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ | ਉਸ ਨੇ ਦੱਸਿਆ ਕਿ ਅੱਜ ਮੈਨੂੰ ਹਸਪਤਾਲ 'ਚ ਪਏ ਨੂੰ ਕਈ ਦਿਨ ਹੋ ਗਏ ਪਰ ਪੁਲਿਸ ਦਾ ਕੋਈ ਵੀ ਮੁਲਾਜ਼ਮ ਮੇਰੇ ਬਿਆਨ ਲਿਖਣ ਨਹੀਂ ਆਇਆ | ਉਸ ਨੇ ਮੰਗ ਕੀਤੀ ਕਿ ਉਸ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮਾਮਲੇ ਸਬੰਧੀ ਡੀ.ਐਸ.ਪੀ. ਸਤਵੀਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੱੁਕਿਆ |

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਮੁਲਾਜ਼ਮਾਂ ਨੇ ਮਜ਼ਦੂਰ ਦਿਹਾੜਾ ਝੰਡੇ ਦੀ ਰਸਮ ਕਰ ਕੇ ਮਨਾਇਆ <br/> ਅਗਲੀ ਖ਼ਬਰ ਸਾਬਕਾ ਕੌਂਸਲਰ ਚਰਨਜੀਤ ਸਿੰਘ ਰਾਜੂ, ਰਾਕੇਸ਼ ਕੁਮਾਰ, ਪੂਨਮ ਗੋਇਲ ਅਤੇ ਮਨੀ ਗਰਗ ਹੋਏ ਭਾਜਪਾ 'ਚ ਸ਼ਾਮਿਲ <br/>
Ad Position 24