ਤਪਾ ਮੰਡੀ, 1 ਮਈ (ਪ੍ਰਵੀਨ ਗਰਗ)-ਮਜ਼ਦੂਰ ਦਿਵਸ ਮੌਕੇ ਪੰਜਾਬ ਅਤੇ ਦੇਸ਼ ਭਰ ਵਿਚ ਮਜ਼ਦੂਰ ਜਥੇਬੰਦੀਆਂ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਲਾਲ ਸਲਾਮ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ | ਜਿਸ ਤਹਿਤ ਤਪਾ ਵਿਖੇ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੰਗਤ ਰਾਏ ਦੀ ਅਗਵਾਈ ਹੇਠ ਸਮੁੱਚੀ ਮਜ਼ਦੂਰ ਯੂਨੀਅਨ ਵਲੋਂ ਬਾਹਰਲੀ ਅਨਾਜ ਮੰਡੀ 'ਚ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ 1886 ਵਿਚ ਹੱਕੀ ਮੰਗਾਂ (8 ਘੰਟੇ ਕੰਮ) ਲਈ ਸ਼ਹੀਦ ਹੋਏ ਕਿਰਤੀਆਂ ਦੇ ਸੰਘਰਸ਼ ਨੂੰ ਸਿੱਜਦਾ ਕੀਤਾ ਗਿਆ ਅਤੇ ਮਜ਼ਦੂਰ ਵਰਗ ਨੂੰ ਆਪਣੇ ਹੱਕਾਂ ਲਈ ਜਾਗਰੂਕ ਰਹਿਣ ਦਾ ਸੱਦਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਮਜ਼ਦੂਰਾਂ ਦੀ ਕੁਰਬਾਨੀ ਸਦਕਾ ਹੀ ਅੱਜ 8 ਘੰਟੇ ਕੰਮ ਦਾ ਕਾਨੂੰਨ ਲਾਗੂ ਹੈ | 1 ਮਈ 1886 ਨੂੰ ਸ਼ਿਕਾਗੋ ਦੇ ਹੇਠ ਮਾਰਕੀਟ ਵਿਚ ਮਜ਼ਦੂਰਾਂ 'ਤੇ ਗੋਲੀਬਾਰੀ ਹੋਈ ਸੀ, ਜਿਸ ਤੋਂ ਬਾਅਦ ਇਹ ਦਿਨ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਦੌਰਾਨ ਸਮੁੱਚੀ ਯੂਨੀਅਨ ਵਲੋਂ ਸ਼ਹੀਦਾਂ ਦੀ ਸੋਚ 'ਤੇ ਚੱਲਣ ਦਾ ਪ੍ਰਣ ਲਿਆ | ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਦਰਸ਼ਨ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਨਾਨਕ ਸਿੰਘ, ਸੋਨੰੂ ਮੱਲ੍ਹੀ, ਮੋਹਿਤ ਮੇਸ਼ੀ, ਜੱਗਰ ਸਿੰਘ, ਨੈਬ ਸਿੰਘ, ਬਿੱਟੂ ਸਿੰਘ, ਸਿਕੰਦਰ ਸਿੰਘ, ਸ਼ਿੰਗਾਰਾ ਸਿੰਘ ਆਦਿ ਯੂਨੀਅਨ ਦੇ ਨੁਮਾਇੰਦੇ ਹਾਜਰ ਸਨ |