ਸ਼ਹਿਣਾ, 1 ਮਈ (ਸੁਰੇਸ਼ ਗੋਗੀ)-ਬਲਾਕ ਸ਼ਹਿਣਾ ਦੇ ਪਿੰਡ ਮੌੜ ਮਕਸੂਥਾ ਦੀ ਅਨਾਜ ਮੰਡੀ ਵਿਚ ਮੌਜੂਦ ਪੱਲੇਦਾਰ ਯੂਨੀਅਨ ਦੇ ਆਗੂਆਂ,ਵਰਕਰਾਂ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ | ਮਜ਼ਦੂਰ ਦਿਵਸ ਮਨਾਉਣ ਮੌਕੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਮਹਿੰਦਰਪਾਲ ਨੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਲੱਕੀ ਮੁਨੀਮ, ਤੇਜ਼ੀ ਸਿੰਘ, ਨੈਬੀ ਸਿੰਘ, ਲਲਿਤ ਠੇਕੇਦਾਰ, ਗੋਲਾ ਠੇਕੇਦਾਰ, ਸਕਿਨ ਠੇਕੇਦਾਰ, ਅਨਿਲ ਠੇਕੇਦਾਰ ਆਦਿ ਹਾਜ਼ਰ ਸਨ |