31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭਾਜਪਾ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 02-05-2026
ਸੁਨਾਮ ਊਧਮ ਸਿੰਘ ਵਾਲਾ, 1 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਮਿੳਾੂਸੀਪਲ ਚੋਣਾ ਨੂੰ ਲੈ ਕੇ ਭਾਜਪਾ ਵੱਲੋਂ ਸੁਨਾਮ, ਲਈ ਨਿਯੁਕਤ ਕੀਤੇ ਗਏ ਇੰਚਾਰਜ ਜੀਵਨ ਗਰਗ ਅਤੇ ਜ਼ਿਲ੍ਹਾ ਪ੍ਰਧਾਨ ਮੈਡਮ ਦਮਨ ਥਿੰਦ ਬਾਜਵਾ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਅਤੇ ਸਰਗਰਮ ਵਰਕਰਾਂ ਦੀ ਇੱਕ ਮੀਟਿੰਗ ਸਥਾਨਕ ਬੀਬੀ ਗ੍ਰੈਂਡ ਵਿਖੇ ਹੋਈ | ਇਸ ਮੌਕੇ ਜੀਵਨ ਗਰਗ ਅਤੇ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸੁਨਾਮ ਨਗਰ ਕੌਂਸਲ ਦੀਆਂ ਚੋਣਾਂ ਪੂਰੀ ਤਾਕਤ ਨਾਲ ਲੜੀਆਂ ਜਾਣਗੀਆਂ | ਮੰਡਲ ਪ੍ਰਧਾਨ ਰਾਜੀਵ ਮੱਖਣ ਨੇ ਮੀਟਿੰਗ ਦੀ ਸਮੇਤ ਸਾਰੇ ਮੌਜੂਦ ਮੈਂਬਰਾਂ ਨੇ ਨਗਰ ਕੌਂਸਲ ਚੋਣਾਂ ਲਈ ਆਪਣੇ ਵਿਚਾਰ ਪ੍ਰਗਟ ਕੀਤੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਮਨ ਦੇਵ ਸਿੰਘ ਬਾਜਵਾ ਨੇ ਕਿਹਾ ਕਿ ਸੁਨਾਮ ਨਗਰ ਕੌਂਸਲ ਚੋਣਾ ਵਿੱਚ ਭਾਜਪਾ ਆਮ ਆਦਮੀ ਪਾਰਟੀ ਦੀ ਮੁੱਖ ਵਿਰੋਧੀ ਪਾਰਟੀ ਰਹੇਗੀ ਅਤੇ ਭਾਜਪਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ | ਸੁਨਾਮ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਹਲਕਾ ਹੈ, ਇਸ ਲਈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ | ਸੀਨੀਅਰ ਆਗੂਆਂ ਨੂੰ ਉਨ੍ਹਾਂ ਨੂੰ ਚੁਨੌਤੀ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਜਾਣ ਸਕਣ ਕਿ ਸਿਰਫ਼ ਭਾਜਪਾ ਹੀ ਸਾਨੂੰ ਚੁਨੌਤੀ ਦੇ ਸਕਦੀ ਹੈ | ਮੌਜੂਦ ਇੱਕ ਦਰਜਨ ਦੇ ਕਰੀਬ ਵਰਕਰਾਂ ਨੇ ਚੋਣਾਂ ਲੜਨ ਦੀ ਇੱਛਾ ਪ੍ਰਗਟਾਈ | ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਪਾਰਟੀ ਸਾਰੇ ਵਾਰਡਾਂ ਵਿੱਚ ਚੋਣ ਲੜੇਗੀ | ਜੋ ਵੀ ਚੋਣ ਲੜੇਗਾ ਪਾਰਟੀ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਵੇਗੀ | ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਮੱਖਣ, ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀ ਖੈਰਾ, ਅਮਰਤਰਾਜਵੀਰ ਸਿੰਘ ਚੱਠਾ, ਪਰੇਮ ਗੁਗਨਾਨੀ, ਮੋਨਿਕਾ ਗੋਇਲ, ਸੁਮਨ ਸਿੰਗਲਾ, ਮਾਨਸ਼ੀ ਜਿੰਦਲ, ਸੀਮਾ ਰਾਣੀ, ਸ਼ੰਕਰ ਬਾਂਸਲ, ਡਾ: ਜਗਮਹਿੰਦਰ ਸੈਣੀ, ਰਾਜੀਵ ਗਰਗ, ਸ਼ਕਤੀ ਗਰਗ, ਸ਼ੰਕਰ ਗਰਗ, ਅਸ਼ੋਕ ਗੋਇਲ, ਸੰਦੀਪ ਭਗਵਾਨ ਸਿੰਘ ਮਾਹਟੂ, ਸੰਦੀਪ ਭਗਵਾਨ ਸਿੰਘ ਮਾਹਟੂ, ਇੰਦਰਜੀਤ ਸਿੰਘ ਡੀ. ਰਾਜੀਵ ਮਿੰਟਾ, ਰਜਤ ਸ਼ਰਮਾ, ਜੌਨੀ ਸ਼ਰਮਾ, ਹਰੀਭਗਤ, ਦਿਨੇਸ਼ ਗਰਗ, ਧੀਰਜ ਗੋਇਲ, ਦੀਪਕ ਗਰਗ, ਅਸ਼ੋਕ ਬਾਂਸਲ ਘੋਗਾ, ਅਨਿਲ ਗਰਗ, ਅੰਕਿਤ ਕਾਂਸਲ, ਨਵਾਬ ਖਾਨ, ਸੰਦੀਪ ਜਿੰਦਲ, ਰਿਸ਼ੀ ਅਰੋੜਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੰਸਕਾਰ ਵੈਲੀ ਆਈ.ਸੀ.ਐੱਸ.ਈ. ਦੇ 10 ਜਮਾਤ ਦਾ ਨਤੀਜਾ ਰਿਹਾ 100 ਪ੍ਰਤੀਸ਼ਤ <br/> ਅਗਲੀ ਖ਼ਬਰ ਅਗਰਵਾਲ ਸਭਾ ਤਪਾ ਵਲੋਂ ਡਾਕਟਰ ਜੋੜੀ ਦਾ ਸਨਮਾਨ <br/>
Ad Position 24