31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਗਰਵਾਲ ਸਭਾ ਤਪਾ ਵਲੋਂ ਡਾਕਟਰ ਜੋੜੀ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 02-05-2026
ਤਪਾ ਮੰਡੀ, 1 ਮਈ (ਪ੍ਰਵੀਨ ਗਰਗ)-ਅਗਰਵਾਲ ਸਭਾ ਤਪਾ ਦੇ ਪ੍ਰਧਾਨ ਮਦਨ ਲਾਲ ਗਰਗ ਵਲੋਂ ਸਮੁੱਚੀ ਸਭਾ ਸਮੇਤ ਇਲਾਕੇ ਦੇ ਮਸ਼ਹੂਰ ਡਾ: ਨਰੇਸ਼ ਬਾਂਸਲ ਦੇ ਪੁੱਤਰ ਆਰੂਸ਼ ਬਾਂਸਲ, ਜੋ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਸੇਵਾ ਨਿਭਾ ਰਹੇ ਹਨ, ਗ਼ਰੀਬ ਤੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਦਵਾਈਆਂ ਵੀ ਆਪਣੇ ਪਾਸੋਂ ਮੁਹੱਈਆ ਕਰਵਾਉਂਦੇ ਹਨ | ਇਸੇ ਤਰ੍ਹਾਂ ਡਾ: ਸ਼੍ਰੇਯਾ ਜੈਨ, ਜੋ ਲੁਧਿਆਣਾ ਦੇ ਡੀ.ਐਮ.ਸੀ. ਵਿਚ ਨੂੰ ਮਹਾਰਾਜਾ ਅਗਰਸੈਨ ਦੀ ਤਸਵੀਰ, ਸ਼ਾਲ ਅਤੇ ਡਾਇਰੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਸੂਬਾ ਕਨਵੀਨਰ ਸੁਰੇਸ਼ ਕੁਮਾਰ ਸੁੰਦਰੀ ਰਾਮਪੁਰਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮਦਨ ਲਾਲ ਗਰਗ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਗਰਵਾਲ ਭਾਈਚਾਰੇ ਲਈ ਇਹ ਮਾਣ ਦੀ ਗੱਲ ਹੈ ਕਿ ਸਾਡੇ ਵਿਚੋਂ ਐਸੇ ਡਾਕਟਰ ਹਨ ਜੋ ਨਿਸ਼ਕਾਮ ਭਾਵਨਾ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਹੋਰਾਂ ਨੂੰ ਵੀ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ | ਇਸ ਮੌਕੇ ਈਸ਼ਵਰੀ ਦੇਵੀ, ਮਾਸਟਰ ਪਵਨ ਕੁਮਾਰ ਬਾਂਸਲ, ਵਿਨੋਦ ਕੁਮਾਰੀ ਗਰਗ, ਸ਼ਿਵਾਨੀ ਗੁਪਤਾ, ਡਾ: ਮੁਕਤਾ ਬਾਂਸਲ, ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਮੈਡਮ ਨੀਰਜਾ ਬਾਂਸਲ, ਸਕੱਤਰ ਅਰੁਣ ਕੁਮਾਰ ਭੈਣੀ, ਸੁਨੀਲ ਕੁਮਾਰ ਕਾਲੇਕੇ, ਮੇਘ ਰਾਜ ਪੱਖੋ, ਮੀਨੂ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਮੀਟਿੰਗ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24