31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਾਂ ਭਗਵਤੀ ਦੀ 35ਵੀਂ ਵਿਸ਼ਾਲ ਚੌਂਕੀ <br/>

Ad Position 21
No active advertisement
ਅਜੀਤ ਡੈਸਕ 02-05-2026
ਮਲੇਰਕੋਟਲਾ, 1 ਮਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਲੰਗਰ ਕਮੇਟੀ ਸ਼੍ਰੀ ਹਨੂੰਮਾਨ ਮੰਦਰ ਵੱਲੋਂ ਚੇਅਰਮੈਨ ਅੰਮਿ੍ਤ ਲਾਲ ਗਰਗ ਦੀ ਅਗਵਾਈ, ਪ੍ਰਧਾਨ ਸੁਰੇਸ਼ ਜੈਨ ਦੀ ਪ੍ਰਧਾਨਗੀ ਅਤੇ ਜਨਰਲ ਸਕੱਤਰ ਨਰੇਸ਼ ਸ਼ਰਮਾ ਅਤੇ ਖ਼ਜ਼ਾਨਚੀ ਮਨੋਜ ਚੌਧਰੀ ਦੀ ਨਿਗਰਾਨੀ ਹੇਠ ਮਾਂ ਭਗਵਤੀ ਦੀ 35ਵੀਂ ਵਿਸ਼ਾਲ ਚੌਕੀ ਕਾਰਵਾਈ ਗਈ | ਇਸ ਮੌਕੇ ਮੀਤ ਪ੍ਰਧਾਨ ਪੁਰਸ਼ੋਤਮ ਜਿੰਦਲ ਅਤੇ ਸਤੀਸ਼ ਆਹੂਜਾ, ਜੀਵਨ ਸ਼ੋਰੀ, ਪਿ੍ੰ. ਸ਼ਿਆਮ ਸੁੰਦਰ, ਕਰਮ ਚੰਦ ਗੋਇਲ, ਮੇਹਰ ਚੰਦ, ਰਜਿੰਦਰ ਗੋਇਲ (ਬੀ.ਕੇ.ਓ.), ਪਵਨ ਗੁਪਤਾ, ਦੀਪਕ ਜਿੰਦਲ, ਪੁਨੀਤ ਡਿੰਗਰਾ, ਅਜੇ ਅਰੋੜਾ, ਰਾਕੇਸ਼ ਜੈਨ, ਮੇਘ ਰਾਜ, ਕਰਮ ਸਿੰਘ, ਸਤੀਸ਼ ਸਿੰਗਲਾ, ਵਿਪਨ ਜੈਨ, ਬਿ੍ਜ ਮੋਹਨ, ਨਿਖਿਲੇਸ਼ ਜੈਨ, ਅਤੇ ਹੋਰ ਮੈਂਬਰ ਹਾਜਰ ਸਨ |ਪੂਜਾ ਦੀ ਰਸਮ ਵਿਪਿਨ ਗਰਗ ਪੁੱਤਰ ਅੰਮਿ੍ਤ ਲਾਲ ਗਰਗ ਅਤੇ ਰਵਿੰਦਰ ਡਾਗਰ (ਗੁਰੂਗ੍ਰਾਮ) ਨੇ ਰਿਬਨ ਸਮਾਰੋਹ ਦਾ ਲਾਭ ਉਠਾਇਆ |ਝੰਡਾ ਲਹਿਰਾਉਣ ਦੀ ਰਸਮ ਪ੍ਰਵੀਨ ਵਧਾਵਨ (ਮਨੋਜ ਅਤੇ ਰਾਹੁਲ ਵਧਾਵਨ ਦੀ ਮਾਂ) ਦੁਆਰਾ ਕੀਤੀ ਗਈ | ਮੁੱਖ ਮਹਿਮਾਨਾਂ ਵਿੱਚ ਮਲੇਰਕੋਟਲਾ ਅਤੇ ਅਮਰਗੜ੍ਹ ਦੇ ਵਿਧਾਇਕ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚ ਗੁਰਲਵਲੀਨ ਸਿੰਘ (ਸੇਵਾਮੁਕਤ ਆਈਏਐਸ) ਅਤੇ ਡੀ.ਐਸ.ਪੀ. ਡਾ. ਮਾਨਵਜੀਤ ਸਿੰਘ ਸਿੱਧੂ ਸ਼ਾਮਲ ਸਨ | ਸੁਰੀਲੇ ਭਜਨ ਗਾਇਕਾ ਅੰਜਲੀ ਦਿਵੇਦੀ (ਬਰੇਲੀ) ਅਤੇ ਸੁਰੀਲੇ ਗਾਇਕ ਵਿਕਰਮ ਰਾਠੌਰ (ਬਰਨਾਲਾ) ਦੁਆਰਾ ਦੇਵੀ ਮਾਤਾ ਦੀ ਉਸਤਤ ਵਿੱਚ ਗਾਇਨ ਕੀਤਾ ਗਿਆ | ਸ ਗੁਰਲਵਲੀਨ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਲੰਗਰ ਕਮੇਟੀ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੌਰਾਨ ਬਾਲਟਾਲ ਜੰਮੂ ਕਸ਼ਮੀਰ ਵਿਖੇ ਹਰ ਸਾਲ ਲਾਏ ਜਾਂਦੇ ਵਿਸ਼ਾਲ ਭੰਡਾਰੇ ਅਤੇ ਸ੍ਰੀ ਹਨੂੰਮਾਨ ਮੰਦਿਰ ਵਿਖੇ ਲਾਏ ਜਾਂਦੇ ਰੋਜ਼ਾਨਾ ਲੰਗਰ ਦੀ ਵਿਸ਼ਾਲ ਸੇਵਾ ਦੀ ਸ਼ਲਾਘਾ ਕੀਤੀ | ਇਸ ਮੌਕੇ ਧਾਰਮਿਕ-ਸਮਾਜਿਕ ਰਾਜਨੀਤਿਕ ਜਥੇਬੰਦੀਆਂ, ਸ਼੍ਰੀ ਸਨਾਤਨ ਧਰਮ ਸਭਾ ਦੇ ਮੁੱਖ ਮਾਰਗਦਰਸ਼ਕ ਵਰਿੰਦਰ ਸ਼ਰਮਾ, ਕਾਰਜਕਾਰੀ ਪ੍ਰਧਾਨ ਕਾਂਤੀ ਮਿੱਤਲ, ਅਮਨ ਗੋਇਲ, ਕਰਮਚੰਦ ਗੋਇਲ, ਅਰੁਣ ਗੁਪਤਾ, ਮੋਨੂੰ ਗਰਗ, ਲਾਡੀ ਜੈਨ, ਜੈਨ, ਸ਼੍ਰੀ ਕਿ੍ਸ਼ਨ ਮੰਡਲ ਦੇ ਮੁਖੀ ਅਮਿਤ ਸੂਰੀ, ਰੋਹਿਤ ਗੋਇਲ, ਰਾਹੁਲ ਜਿੰਦਲ, ਆਲ ਇੰਡੀਆ ਅਗਰਵਾਲ ਕਾਨਫਰੰਸ ਅਨਿਲ ਜੈਨ ਆਦਿ ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਏ, ਸੰਗਤਾਂ ਵਲੋਂ ਭਰਵਾਂ ਸ... ਅਗਲੀ ਖ਼ਬਰ ਭੱਠਾ ਮਜ਼ਦੂਰਾਂ ਦੀ ਲੜਾਈ ਨੂੰ ਜਿੱਤ ਤੱਕ ਜਾਰੀ ਰੱਖਿਆ ਜਾਵੇਗਾ-ਕਾਮਰੇਡ ਅਬਦੁਲ ਸਤਾਰ <br/>
Ad Position 24