31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਰੇਲਵੇ ਪੁਲ ਦੀ ਉਸਾਰੀ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਹੀ ਮੁਸ਼ਕਿਲਾਂ-ਮਾ. ਛਾਜਲਾ <br/>

Ad Position 21
No active advertisement
ਉੱਘੇ ਅਕਾਲੀ ਅਤੇ ਸਾਬਕਾ ਮੁਲਾਜ਼ਮ ਆਗੂ ਰਣਜੀਤ ਸਿੰਘ ਛਾਜਲਾ ਜਾਣਕਾਰੀ ਦਿੰਦੇ ਹੋਏ | ਤਸਵੀਰ: ਅਜਾਇਬ ਸਿੰਘ ਨੀਲੋਵਾਲ <br/> 02-05-2026
ਛਾਜਲੀ, 1 ਮਈ (ਅਜਾਇਬ ਸਿੰਘ ਨੀਲੋਵਾਲ)-ਸੁਨਾਮ-ਜਾਖ਼ਲ ਮੁੱਖ ਮਾਰਗ 'ਤੇ ਪੈਂਦੇ ਛਾਜਲੀ ਸਥਿਤ ਰੇਲਵੇ ਪੁਲ ਦੀ ਉਸਾਰੀ ਦਾ ਕੰਮ ਚੱਲਣ ਕਾਰਨ ਲਹਿਰਾਗਾਗਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੈਦੇਵਾਸ, ਮੌਜੋਵਾਲ, ਛਾਜਲਾ, ਉਗਰਾਹਾਂ, ਗੰਢੂਆਂ ਅਤੇ ਫਤਿਹਗੜ੍ਹ ਆਦਿ ਪਿੰਡਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਛੇ-ਸੱਤ ਕਿੱਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਹੁਣ ਵੀਹ-ਪੱਚੀ ਕਿੱਲੋਮੀਟਰ ਦਾ ਚੱਕਰ ਕੱਟਣਾ ਪੈ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਸਕੱਤਰ ਅਤੇ ਸੀਨੀਅਰ ਆਗੂ ਮਾ. ਰਣਜੀਤ ਸਿੰਘ ਛਾਜਲਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੁਲ ਦੀ ਉਸਾਰੀ ਤੋਂ ਪਹਿਲਾਂ ਜੇਕਰ ਛਾਜਲਾ ਲੁੱਕ ਪਲਾਂਟ ਤੋਂ ਛਾਜਲੀ ਰੇਲਵੇ ਸਟੇਸ਼ਨ ਤੱਕ ਜਾਂਦੇ ਇਕ-ਡੇਢ ਕਿੱਲੋਮੀਟਰ ਦੇ ਕੱਚੇ ਰਸਤੇ ਨੂੰ ਪੱਕਾ ਕਰ ਦਿੱਤਾ ਜਾਂਦਾ, ਤਾਂ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਉਂਦੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਇਸ ਕੱਚੇ ਰਸਤੇ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਰਾਹਤ ਮਿਲ ਸਕੇ | ਇਸ ਮੌਕੇ 'ਤੇ ਬਲਵਿੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ, ਮਿੱਠੂ ਸਿੰਘ, ਹੈਪੀ ਸਿੰਘ, ਸਦੀਕ ਅਲੀ, ਕੇਸਰ ਸਿੰਘ, ਸਤਗੁਰ ਸਿੰਘ, ਬਾਦਲ ਸਿੰਘ, ਲਾਭ ਸਿੰਘ, ਮਾਸਟਰ ਸੁਰਜੀਤ ਸਿੰਘ ਉਗਰਾਹਾਂ, ਖੜਕ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ ਉਗਰਾਹਾਂ, ਗੁਰਤੇਜ ਸਿੰਘ, ਸੁਰਿੰਦਰ ਕੁਮਾਰ ਮੌਜੀ ਸਾਬਕਾ ਸਰਪੰਚ ਮੌਜੋਵਾਲ, ਗੀਤਾ ਦੇਵੀ ਮੌਜੋਵਾਲ, ਰਜਿੰਦਰ ਸਿੰਘ, ਕਰਨੈਲ ਸਿੰਘ, ਦਰਬਾਰਾ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ ਮੈਂਬਰ ਅਤੇ ਹਰਮੇਲ ਸਿੰਘ ਖ਼ਾਲਸਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਪੁਲ ਦੀ ਉਸਾਰੀ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਹੀ ਮੁਸ਼ਕਿਲਾਂ-ਮਾ. ਛਾਜਲਾ <br/> ਅਗਲੀ ਖ਼ਬਰ ਵਜ਼ੀਫ਼ਾ ਪ੍ਰੀਖਿਆ ਪਾਸ ਕਰਨ 'ਤੇ ਸਕੂਲ ਵੱਲੋਂ ਵਿਦਿਆਰਥਣ ਦਾ ਸਨਮਾਨ <br/>
Ad Position 24