ਸ਼ੇਰਪੁਰ, 1 ਮਈ (ਮੇਘ ਰਾਜ ਜੋਸ਼ੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਰੁਪਿੰਦਰ ਕੌਰ, ਪੁੱਤਰੀ ਜਸਵੀਰ ਸਿੰਘ, ਨੇ ਕੇਂਦਰੀ ਐਨ.ਐਮ.ਐਮ.ਐਸ. ਵਜ਼ੀਫ਼ਾ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਪ੍ਰੀਖਿਆ ਨੂੰ ਪਾਸ ਕਰਨ 'ਤੇ ਵਿਦਿਆਰਥਣ ਨੂੰ ਅਗਲੇ ਚਾਰ ਸਾਲਾਂ ਦੌਰਾਨ ਕੁੱਲ 48,000 ਰੁਪਏ ਵਜ਼ੀਫ਼ਾ ਪ੍ਰਾਪਤ ਹੋਵੇਗਾ | ਇਸ ਮੌਕੇ ਸਕੂਲ ਇੰਚਾਰਜ ਲੈਕਚਰਾਰ ਕਮਲਜੀਤ ਕੌਰ ਨੇ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰੁਪਿੰਦਰ ਕੌਰ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਹੈ | ਸਮੂਹ ਸਟਾਫ਼ ਵੱਲੋਂ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਬਲਵੀਰ ਸਿੰਘ, ਉਜਾਗਰ ਸਿੰਘ, ਲੈਕਚਰਾਰ ਜਸਵੀਰ ਕੌਰ, ਮਨਪ੍ਰੀਤ ਸਿੰਘ, ਦਰਸ਼ਨ ਸਿੰਘ, ਅੰਮਿ੍ਤਪਾਲ ਸਿੰਘ, ਧਰਮਵੀਰ, ਮੋਹਿਤ ਕੁਮਾਰ, ਉਪਸ਼ਰਣ ਸਿੰਘ, ਦਲਵੀਰ ਸਿੰਘ, ਕਾਹਲਾ ਸਿੰਘ, ਗੁਰਦੀਪ ਸਿੰਘ, ਮੈਡਮ ਰਾਜਬੀਰ ਕੌਰ, ਗੁਰਪ੍ਰੀਤ ਕੌਰ, ਤਰਨਦੀਪ, ਸੁਖਦੀਪ ਕੌਰ, ਸਲਮਾ, ਪਰਮਿੰਦਰ ਕੌਰ, ਅਮਨਦੀਪ ਕੌਰ, ਅਰਸ਼ਦੀਪ ਕੌਰ, ਪ੍ਰਭਜੋਤ ਕੌਰ, ਕਮਲਜੀਤ ਕੌਰ, ਦਿਲਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਸੋਹਣਜੀਤ ਕੌਰ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ |