ਅਹਿਮਦਗੜ੍ਹ, 3 ਮਈ (ਸੁਖਜੀਤ ਸਿੰਘ ਖੇੜਾ) - ਗਗਨਅਜੀਤ ਸਿੰਘ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ੍ਹ ਵਿੱਚ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਉਸ ਸਮੇਂ ਸਾਰਥਿਕ ਸਿੱਧ ਹੋਈ, ਜਦੋਂ ਸੁਖਦੇਵ ਸਿੰਘ ਬਰਾੜ ਪੀਪੀਐਸ ਉਪ-ਕਪਤਾਨ ਪੁਲਿਸ ਸਬ ਡਿਵੀਜ਼ਨ ਅਹਿਮਦਗੜ੍ਹ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ ਅਹਿਮਦਗੜ੍ਹ ਇੰਸ: ਗੁਰਪ੍ਰੀਤ ਕÏਰ ਦੀ ਯੋਗ ਅਗਵਾਈ ਹੇਠ ਥਾਣਾ ਸਦਰ ਅਹਿਮਦਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਮੁਖ਼ਬਰ ਦੀ ਇਤਲਾਹ ਤੇ ਸਫੀ ਮੁਹੰਮਦ ਉਰਫ਼ ਸੈਬੀ ਪੁੱਤਰ ਮੁਹੰਮਦ ਇਕਬਾਲ ਉਰਫ਼ ਬਾਲੀ ਵਾਸੀ ਪਿੰਡ ਮਤੋਈ, ਜੋ ਸੜਕਾਂ ਅਤੇ ਘਰਾਂ ਦੇ ਬਾਹਰ ਖੜ੍ਹੇ ਵਹੀਕਲਾਂ, ਮੋਟਰਸਾਈਕਲਾਂ ਆਦਿ ਦੇ ਤਾਲੇ ਤੋੜ ਕੇ ਚੋਰੀ ਕਰਦਾ ਸੀ, ਉਸ ਤੇ ਮੁਕੱਦਮਾ ਨੰਬਰ 62 ਮਿਤੀ 28.04.2026 ਅ/ਧ 303(2), 317(2) ਬੀਐਨਐਸ ਥਾਣਾ ਸਦਰ ਅਹਿਮਦਗੜ੍ਹ ਦਰਜ ਰਜਿਸਟਰ ਕਰ ਕੇ ਨਾਕਾਬੰਦੀ ਕੀਤੀ ਗਈ¢ ਸੁਖਦੇਵ ਸਿੰਘ ਬਰਾੜ ਪੀਪੀਐਸ ਉਪ-ਕਪਤਾਨ ਪੁਲਿਸ ਸਬ ਡਿਵੀਜ਼ਨ ਅਹਿਮਦਗੜ੍ਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਕਾਬੰਦੀ ਦÏਰਾਨ ਸਫੀ ਮੁਹੰਮਦ ਉਰਫ ਸੈਬੀ ਪੁੱਤਰ ਮੁਹੰਮਦ ਇਕਬਾਲ ਨੂੰ ਚੋਰੀਸ਼ੁਦਾ ਮੋਟਰਸਾਈਕਲ ਨਾਲ ਕਾਬੂ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਡੂੰਘਾਈ ਨਾਲ ਤਫ਼ਤੀਸ਼ ਕਰ ਕੇ ਦੋਸ਼ੀ ਪਾਸੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਦੋਸ਼ੀ ਦੀ ਨਿਸ਼ਾਨਦੇਹੀ ਤੇ ਦੋਸ਼ੀ ਪਾਸੋਂ ਚੋਰੀ ਕੀਤੇ 07 ਵਹੀਕਲ ਬਰਾਮਦ ਕੀਤੇ ਗਏ¢