ਬਰਨਾਲਾ, 3 ਮਈ (ਰਾਜ ਪਨੇਸਰ)-ਸਥਾਨਕ 16 ਏਕੜ ਨਜ਼ਦੀਕ ਇਕ ਘਰ ਵਿਚ ਛਾਪੇਮਾਰੀ ਕਰ ਕੇ ਪੁਲਿਸ ਨੇ 260 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਦਿਆਂ ਦੋ ਜਣਿਆ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮੀਤਾ ਕੌਰ ਪਤਨੀ ਸ਼ੰਭੂ, ਲੱਖਾ ਪੁੱਤਰ ਕਾਲਾ ਵਾਸੀ ਬਰਨਾਲਾ ਨਜਾਇਜ਼ ਸ਼ਰਾਬ ਵੇਚਣ ਦੇ ਆਦੀ ਹਨ | ਜਿਨ੍ਹਾਂ ਨੇ ਘਰ ਵਿਚ ਨਜਾਇਜ਼ ਸ਼ਰਾਬ ਜਮਾ ਕੀਤੀ ਹੋਈ ਹੈ | ਪੁਲਿਸ ਵਲੋਂ ਛਾਪੇਮਾਰੀ ਕਰਦਿਆਂ 118 ਬੋਤਲਾਂ ਸ਼ਰਾਬ ਅੰਗਰੇਜ਼ੀ ਅਤੇ 142 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕਰ ਕੇ ਦੋਵੇਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |