ਟੱਲੇਵਾਲ, 3 ਮਈ (ਸੋਨੀ ਚੀਮਾ)-ਪਿੰਡ ਚੀਮਾ ਦੀ ਇਬਾਦਤ ਕੌਰ ਨੇ ਅੰਗਰੇਜ਼ੀ ਅਤੇ ਸਾਇੰਸ ਇੰਟਰਨੈਸ਼ਨਲ ਉਲੰਪੀਆਡ ਵਿਚੋਂ ਗੋਲਡ ਮੈਡਲ ਹਾਸਿਲ ਕਰ ਕੇ ਪਿੰਡ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਉੱਚਾ ਕੀਤਾ ਹੈ | ਜ਼ਿਕਰਯੋਗ ਹੈ ਕਿ ਨਵਾਂ ਵਾਈ.ਐਸ. ਸਕੂਲ ਬਰਨਾਲਾ ਦੀ ਵਿਦਿਆਰਥਣ ਇਬਾਦਤ ਕੌਰ ਪੱੁਤਰੀ ਡਾ: ਹਰਕੰਵਲ ਸਿੰਘ ਜੌਲੋਅਜੀ ਡਿਪਾਰਟਮੈਂਟ ਰਣਬੀਰ ਕਾਲਜ ਅਤੇ ਡਾ: ਇੰਦਰਪ੍ਰੀਤ ਕੌਰ ਇੰਗਲਿਸ਼ ਡਿਪਾਰਟਮੈਂਟ ਐਸ.ਡੀ. ਕਾਲਜ ਨੇ ਅੰਗਰੇਜ਼ੀ ਅਤੇ ਸਾਇੰਸ ਦੇ ਇੰਟਰਨੈਸ਼ਨਲ ਉਲੰਪੀਆਡ ਵਿਚੋਂ ਗੋਲਡ ਮੈਡਲ ਹਾਸਲ ਕੀਤਾ | ਜਿਸ 'ਤੇ ਇਬਾਦਤ ਕੌਰ ਦੇ ਮਾਪਿਆਂ ਤੋਂ ਇਲਾਵਾ ਦਾਦਾ ਹਰਨੈਬ ਸਿੰਘ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਨੂੰ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਮੁਬਾਰਕਬਾਦ ਆਖਦਿਆਂ ਵਿਦਿਆਰਥਣ ਇਬਾਦਤ ਦਾ ਹੌਸਲਾ ਵਧਾਇਆ |