22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੈਨਸ਼ਨਰਜ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ <br/>

Ad Position 21
No active advertisement
ਅਜੀਤ ਡੈਸਕ 04-05-2026
ਭਦੌੜ, 3 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੇ ਸਮੂਹ ਮੈਂਬਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਥਾਨਕ ਪੈਨਸ਼ਨਰਜ਼ ਦਫ਼ਤਰ ਵਿਖੇ ਪ੍ਰਧਾਨ ਮਾ: ਰਣਧੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ | ਪ੍ਰਧਾਨ ਮਾ: ਰਣਧੀਰ ਸਿੰਘ, ਵਿੱਤ ਸਕੱਤਰ ਮਾ: ਬਲਵਿੰਦਰ ਸਿੰਘ, ਸਕੱਤਰ ਬਲਵਿੰਦਰ ਸਿੰਘ ਭਲੇਰੀਆ, ਮਾ: ਗੁਰਚਰਨ ਸਿੰਘ ਨਾਨਕ ਅਤੇ ਡਾ: ਅਮਰ ਸਿੰਘ ਚੇਅਰਮੈਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ ਚਾਰ ਸਾਲਾਂ ਤੋਂ ਲਾਰੇ ਲਗਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਨਸ਼ਨਰ ਨੂੰ 2.59 ਦਾ ਗੁਣਾਂਕ, 16 ਪ੍ਰਤੀਸ਼ਤ ਡੀ.ਏ. ਅਤੇ ਡੀ.ਏ. ਦਾ ਬਕਾਇਆ ਦੇਣ ਲਈ ਪੰਜਾਬ ਸਰਕਾਰ ਨੇ 2026-2027 ਦੇ ਬਜਟ ਦੇ ਵਿਚ ਕੋਈ ਵੀ ਫ਼ੰਡ ਨਹੀਂ ਰੱਖਿਆ ਗਿਆ ਜਿਸ ਨੂੰ ਲੈ ਕੇ ਪੈਨਸ਼ਨਰਜ਼ ਦੇ ਮਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਹਾਈਕੋਰਟ ਨੇ 30 ਜੂਨ ਤੱਕ ਛੇਵੇਂ ਪੇਅ ਕਮਿਸ਼ਨ, ਡੀ.ਏ. ਸਮੇਤ ਸਾਰੇ ਵਕਾਏ ਦੇਣ ਦੇ ਦਿੱਤੇ ਹੁਕਮਾਂ ਉਪਰ ਵੀ ਪੰਜਾਬ ਸਰਕਾਰ ਪਟੀਸ਼ਨ ਪਾਉਣ ਦੀ ਤਿਆਰੀ ਵਿਚ ਹੈ | ਇਸ ਸਮੇਂ ਗੁਰਦੀਪ ਸਿੰਘ ਸੈਕਟਰੀ, ਜਤਿੰਦਰ ਸਿੰਘ ਜੇ.ਈ., ਮਾ: ਅਮਰਜੀਤ ਚੌਧਰੀ, ਦਰਸ਼ਨ ਸਿੰਘ ਪਟਵਾਰੀ, ਗੁਰਜੰਟ ਸਿੰਘ ਜੰਗੀਆਣਾ, ਰਾਜ ਕੁਮਾਰ, ਮੱਖਣ ਸਿੰਘ, ਪ੍ਰੇਮ ਅਨੰਦ, ਗੰਢਾ ਸਿੰਘ, ਸੁਖਦੇਵ ਸਿੰਘ ਨੈਣੇਵਾਲ, ਮਾ: ਸ਼ਮਸ਼ੇਰ ਸਿੰਘ ਸੰਧੂ ਕਲਾਂ, ਬਾਲ ਕ੍ਰਿਸ਼ਨ, ਜੋਰਾ ਸਿੰਘ, ਜੰਗ ਸਿੰਘ, ਅਜੈਬ ਸਿੰਘ ਜੈਦ ਅਤੇ ਹਾਕਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਨਗਰ ਨਿਗਮ ਚੋਣਾਂ ਸੰਬੰਧੀ ਡਰਾਫ਼ਟ ਵੋਟਰ ਸੂਚੀਆਂ ਵਿਚ ਵੱਡੀਆਂ ਖਾਮੀਆਂ-ਮੱਖਣ ਸ਼ਰਮਾ, ਮਹੇਸ਼ ਲੋਟਾ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਮਜ਼ਦੂਰ ਦਿਹਾੜਾ ਮਨਾਇਆ <br/>
Ad Position 24