25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਜਪਾ ਆਗੂਆਂ ਨੇ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਖ਼ੁਸ਼ੀ 'ਚ ਲੱਡੂ ਵੰਡੇ <br/>

Ad Position 21
No active advertisement
ਅਜੀਤ ਡੈਸਕ 05-05-2026
ਤਪਾ ਮੰਡੀ, 4 ਮਈ (ਪ੍ਰਵੀਨ ਗਰਗ)-ਪੱਛਮੀ ਬੰਗਾਲ, ਆਸਾਮ, ਪੁਡੂਚੇਰੀ ਵਿਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਉਪਰੰਤ ਭਾਜਪਾ ਤਪਾ ਟੀਮ ਵਲੋਂ ਪਟਾਕੇ ਚਲਾ ਕੇ ਲੱਡੂ ਵੰਡੇ ਅਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਜਿਸ ਵਿਚ ਭਾਜਪਾ ਤਪਾ ਟੀਮ ਦੇ ਸਾਰੇ ਵਰਕਰ, ਅਹੁਦੇਦਾਰਾਂ ਨੇ ਇਕੱਠੇ ਹੋ ਕੇ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਲਗਾਏ | ਇਸ ਮੌਕੇ ਮੰਡਲ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਅਤੇ ਜ਼ਿਲ੍ਹਾ ਜਰਨਲ ਸਕੱਤਰ ਸੋਮ ਨਾਥ ਸ਼ਰਮਾ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਮੀਦ ਪੂਰੀ ਹੋਈ ਹੈ | ਇਹ ਸਿਰਫ਼ ਬੰਗਾਲ ਦੀ ਜਿੱਤ ਨਹੀਂ ਬਲਕਿ ਪੂਰੇ ਭਾਰਤ ਦੀ ਜਿੱਤ ਹੈ | ਹੁਣ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ ਜ਼ਿਲ੍ਹਾ ਪ੍ਰਧਾਨ ਆਰ.ਟੀ.ਆਈ. ਸੈੱਲ, ਪ੍ਰਦੀਪ ਕੁਮਾਰ ਤੀਲੀ ਜ਼ਿਲ੍ਹਾ ਵਪਾਰ ਮੰਡਲ ਪ੍ਰਧਾਨ, ਕਰਨ ਮਿੱਤਲ ਜ਼ਿਲ੍ਹਾ ਜਨਰਲ ਸਕੱਤਰ, ਗੋਲਡੀ, ਪ੍ਰੇਟੀ ਭਾਰਤੀ, ਨੀਤੂ, ਵਿਜੈ ਅਗਰਵਾਲ, ਪ੍ਰਵੀਨ ਮਹਿਤਾ, ਵਿਨੋਦ ਬਾਂਸਲ, ਪੰਕਜ, ਵਨੀਤ, ਰਮੇਸ਼ ਪੱਖੋ, ਰਕੇਸ਼ ਘੋਗਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵਲੋਂ ਸਿਹਤ ਚੈੱਕਅਪ ਅਤੇ ਹੋਰ ਸੇਵਾਵਾਂ ਦੇ ਕੈਂਪ 8 ਮਈ ਤੋਂ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ 15 ਫ਼ੀਸਦੀ ਵਾਧੇ ਦਾ ਐਲਾਨ ਕਰ ਕੇ ਮਜ਼ਦੂਰ ਵਰਗ ਨਾਲ ਕੋਝਾ ਮਜ਼ਾਕ ਕੀਤਾ - ਬਵਨ ਸਿੰਘ ਖ਼ਿਆਲੀ <br/>
Ad Position 24