ਟੱਲੇਵਾਲ, 4 ਮਈ (ਸੋਨੀ ਚੀਮਾ)-ਪਿੰਡ ਬਖਤਗੜ੍ਹ ਵਿਖੇ ਸ਼ਹੀਦ ਧਰਮਵੀਰ ਸਿੰਘ ਦੇ ਭਰਾ ਰਾਜਿੰਦਰ ਕੁਮਾਰ ਬਖਤਗੜ੍ਹ ਵਲੋਂ ਆਪਣੇ ਭਰਾ ਦੀ ਯਾਦ ਵਿਚ ਪਿੰਡ ਵਾਸੀਆਂ, ਬਾਬਾ ਏਕਮ ਚੰਡੀਗੜ੍ਹ ਵਾਲੇ, ਸੰਤ ਸਵਾਮੀ ਸਾਵਨ ਦਾਸ ਅਤੇ ਪਿੰਡ ਚੀਮਾ ਦੀ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟ ਕਲੱਬ ਦੇ ਸਹਿਯੋਗ ਨਾਲ ਦੂਜਾ ਵਿਸ਼ਾਲ ਖ਼ੂਨਦਾਨ ਕੈਂਪ ਗੁਰਦੁਆਰਾ ਬਾਬਾ ਸਿੱਧ ਭੋਇ ਪਿੰਡ ਬਖਤਗੜ੍ਹ ਵਿਖੇ ਲਗਾਇਆ ਗਿਆ | ਇਸ ਦੌਰਾਨ ਸਾਂਝਾ ਆਸਰਾ ਟੀਮ ਦੇ ਜੱਗੀ ਸਿੰਘ, ਸੰਦੀਪ ਕੌਰ, ਦਵਿੰਦਰ ਸਿੰਘ ਆਦਿ ਵਲੋਂ ਬਲੱਡ ਤੇ ਸ਼ੂਗਰ ਚੈਕ ਕੀਤਾ | ਇਸ ਤੋਂ ਇਲਾਵਾ ਲਾਈਫ਼ ਲਾਈਨ ਹਸਪਤਾਲ ਬਰਨਾਲਾ ਦੀ ਟੀਮ ਨਿਰਮਲ ਸਿੰਘ ਝਿੰਜਰ, ਅਮਰੀਕ ਸਿੰਘ, ਅਮਨਦੀਪ ਸਿੰਘ, ਇੰਦਰ ਸਿੰਘ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ ਆਦਿ ਸਟਾਫ਼ ਵਲੋਂ 75 ਯੂਨਿਟ ਦੇ ਕਰੀਬ ਖ਼ੂਨ ਇਕੱਠਾ ਕੀਤਾ ਗਿਆ | ਇਸ ਦੌਰਾਨ ਸ਼ਹੀਦ ਸਿਪਾਹੀ ਧਰਮਵੀਰ ਸਿੰਘ ਦੇ ਭਰਾ ਰਾਜਿੰਦਰ ਕੁਮਾਰ ਅਤੇ ਉਸ ਦੇ ਪਰਿਵਾਰ ਵਲੋਂ ਖ਼ੂਨਦਾਨੀਆਂ ਅਤੇ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਨਾਮ ਸਿੰਘ ਭੋਤਨਾ ਜ਼ਿਲ੍ਹਾ ਪ੍ਰਧਾਨ, ਗਗਨਦੀਪ ਰਾਮਗੜ੍ਹੀਆ, ਲਖਵਿੰਦਰ ਸਿੰਘ ਸੀਰਾ ਆਗੂ ਆਜ਼ਾਦ ਕਲੱਬ, ਰਣਜੀਤ ਸਿੰਘ ਜੀਤਾ ਚੀਮਾ, ਕੁਲਦੀਪ ਸਿੰਘ ਪੇਸੀ ਚੀਮਾ, ਮਨਦੀਪ ਸਿੰਘ ਅਮਨਾ ਚੀਮਾ, ਵਿਸ਼ਵਜੀਤ ਸਿੰਘ ਚੀਮਾ, ਗੁਰਮੇਲ ਸਿੰਘ ਗੇਲਾ ਚੀਮਾ, ਪ੍ਰਧਾਨ ਹਰਵਿੰਦਰ ਸਿੰਘ, ਜਸਪਾਲ ਸਿੰਘ, ਬਹਾਦਰ ਸਿੰਘ ਢਿੱਲੋਂ, ਡੀ.ਸੀ ਸਿਧਾਣਾ, ਬਾਦਲ ਦੱੁਲੇਵਾਲ, ਸੁਖਦੀਪ ਸਿੰਘ ਕੋਚ, ਬਲਜਿੰਦਰ ਸਿੰਘ ਖ਼ਾਲਸਾ, ਰਘੂ ਦੱੁਲੇਵਾਲਾ, ਵਿਕਾਸ ਐਡਵੋਕੇਟ, ਸੰਦੀਪ ਸਿੰਘ ਭਾਈਰੂਪਾ, ਰਿੰਕੂ ਢਿੱਲੋਂ, ਸਰਪੰਚ ਨਿਰਮਲ ਸਿੰਘ ਨਿੰਮਾ, ਈਸ਼ਵਰ ਸਿੰਘ, ਰਮਨ ਸਲਾਬਤਪੁਰਾ, ਮਨੀ ਦੱੁਗਲ, ਜੁਗਨੰੂ ਦੱੁਗਲ, ਲਵਲੀ ਦੱੁਗਲ, ਅਰਸ਼ ਭੋਤਨਾ, ਗੁਰਸਿਮਰਨ ਸਿੰਘ, ਲਾਡੀ ਚੌਹਾਨ, ਕੁਲਤਾਰ ਸਿੰਘ ਤਾਰੀ ਤੋਂ ਇਲਾਵਾ ਸਮੂਹ ਗੁਰਦੁਆਰਾ ਕਮੇਟੀ ਆਗੂ ਵੀ ਹਾਜ਼ਰ ਸਨ |