ਬਰਨਾਲਾ, 4 ਮਈ (ਅਸ਼ੋਕ ਭਾਰਤੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ 'ਪ੍ਰਗਤੀਸ਼ੀਲ ਅੰਦੋਲਨ ਪ੍ਰਾਪਤੀਆਂ, ਦਸ਼ਾ ਅਤੇ ਦਿਸ਼ਾ' ਮਜ਼ਮੂਨ 'ਤੇ ਆਧਾਰਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਬੁਲਾਰੇ ਡਾ: ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪ੍ਰਗਤੀਸ਼ੀਲ ਅੰਦੋਲਨ ਸੰਸਾਰ ਵਿਆਪੀ ਅੰਦੋਲਨ ਹੈ ਜਿਹੜਾ ਅੱਜ ਵੀ ਕਿਸੇ ਨਾ ਕਿਸੇ ਰੂਪ ਜਾਰੀ ਹੈ | ਦੁਨੀਆ ਵਿਚ ਜਦੋਂ ਵੀ ਕੋਈ ਤਾਨਾਸ਼ਾਹ ਮਨੁੱਖਤਾ ਲਈ ਖ਼ਤਰਾ ਬਣਦਾ ਹੈ ਤਾਂ ਸਾਹਿਤ ਅਤੇ ਕਲਾ ਨਾਲ ਜੁੜੇ ਲੋਕ ਇਸ ਦਾ ਡਟਵਾਂ ਵਿਰੋਧ ਕਰਦੇ ਹਨ | ਮੁੱਖ ਮਹਿਮਾਨ ਪ੍ਰੋ: ਸੁਰਜੀਤ ਜੱਜ ਨੇ ਕਿਹਾ ਕਿ ਲੇਖਕਾਂ ਨੂੰ ਸੰਸਾਰ ਪੱਧਰ 'ਤੇ ਵਾਪਰਨ ਵਾਲੇ ਵਰਤਾਰਿਆਂ ਪਿੱਛੇ ਦੀ ਰਾਜਨੀਤੀ ਨੂੰ ਸਮਝ ਕੇ ਹੀ ਸਾਹਿਤ ਸਿਰਜਣਾ ਕਰਨੀ ਚਾਹੀਦੀ ਹੈ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ: ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਬਰਨਾਲਾ ਇਕਾਈ ਇਸ ਗੱਲੋਂ ਵਧਾਈ ਦੀ ਹੱਕਦਾਰ ਕਿ ਉਸ ਨੇ ਸੰਸਾਰ ਪੱਧਰ ਦੇ ਮਸਲੇ 'ਤੇ ਚਰਚਾ ਕਰਵਾਈ ਹੈ | ਵਿਚਾਰ ਵਟਾਂਦਰੇ ਵਿਚ ਡਾ: ਭੁਪਿੰਦਰ ਸਿੰਘ ਬੇਦੀ, ਪਿ੍ੰ: ਦਰਸ਼ਨ ਚੀਮਾ, ਜਗਤਾਰ ਜਜ਼ੀਰਾ ਅਤੇ ਹਰਚਰਨ ਸਿੰਘ ਚਹਿਲ ਨੇ ਵੀ ਭਾਗ ਲਿਆ | ਇਸ ਮੌਕੇ 'ਸਮਾਂਤਰ ਨਜ਼ਰੀਆ' ਪਰਚੇ ਦਾ ਅਪ੍ਰੈਲ-ਜੂਨ ਅੰਕ ਅਤੇ ਭੋਲਾ ਸਿੰਘ ਸੰਘੇੜਾ ਦੀ ਸ਼ਬਦ ਚਿੱਤਰਾਂ ਦੀ ਪੁਸਤਕ 'ਜੰਗਲੀ ਗੁਲਾਬ' ਦੇ ਦੂਜੇ ਸੰਸਕਰਣ ਨੂੰ ਲੋਕ ਅਰਪਣ ਕਰਨ ਦੀ ਰਸਮ ਵਿਚ ਪ੍ਰਧਾਨਗੀ ਮੰਡਲ ਦਾ ਸਾਥ ਯਾਦਵਿੰਦਰ ਸਿੰਘ ਤਪਾ, ਖੁਸ਼ਵਿੰਦਰ ਸੂਰੀਆ, ਇਕਬਾਲ ਕੌਰ ਉਦਾਸੀ, ਡਾ: ਰਾਮ ਪਾਲ ਸ਼ਾਹਪੁਰੀ, ਮੇਜਰ ਸਿੰਘ ਗਿੱਲ ਅਤੇ ਰਾਮ ਸਰੂਪ ਸ਼ਰਮਾ ਨੇ ਦਿੱਤਾ | ਕਵੀ ਦਰਬਾਰ ਵਿਚ ਡਾ: ਹਰਿਭਗਵਾਨ ਬਰਨਾਲਾ, ਡਾ: ਸੁਰਿੰਦਰ ਸਿੰਘ ਭੱਠਲ, ਸੰਧੂ ਗਗਨ, ਲਛਮਣ ਦਾਸ ਮੁਸਾਫਿਰ, ਤੇਜਿੰਦਰ ਚੰਡਿਹੋਕ, ਰਜਿੰਦਰ ਸ਼ੌਕੀ, ਜੱਗੀ ਭੋਤਨਾ, ਅਰਮਾਨ ਭੋਤਨਾ, ਰਾਮ ਸਿੰਘ ਹਠੂਰ, ਨਰਿੰਦਰਪਾਲ ਸਿੰਗਲਾ, ਜਸਵਿੰਦਰ ਕੌਰ, ਵਿਨੋਦ ਅਨੀਕੇਤ, ਦੇਵ ਖੁੱਡੀ ਕਲਾਂ, ਮਨਦੀਪ ਕੌਰ ਭਦੌੜ, ਪ੍ਰੋ: ਚਤਿੰਦਰ ਸਿੰਘ ਰੁਪਾਲ, ਹਰਦੀਪ ਟੱਲੇਵਾਲ, ਕਮਲਜੀਤ ਕੌਰ ਅਤੇ ਸਰਵਣ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |