11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਭਦੌੜ ਹਲਕੇ ਵਿਚ 40 ਹੋਰ ਖੇਡ ਗਰਾਊਂਡ ਬਣਾਏ ਜਾਣਗੇ-ਲਾਭ ਸਿੰਘ ਉਗੋਕੇ

Ad Position 21
No active advertisement
ਅਜੀਤ ਡੈਸਕ 06-05-2026
ਸ਼ਹਿਣਾ, 5 ਮਈ (ਸੁਰੇਸ਼ ਗੋਗੀ)-ਭਦੌੜ ਹਲਕੇ ਵਿਚ 40 ਹੋਰ ਖੇਡ ਗਰਾਉਂਡ ਬਣਾਏ ਜਾਣਗੇ | ਜਿਨ੍ਹਾਂ ਵਿਚੋਂ ਬਹੁਤੇ ਪਿੰਡਾਂ ਦੇ ਖੇਡ ਗਰਾਉਂਡਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਸੁਖਪੁਰਾ ਵਿਖੇ 45 ਲੱਖ ਦੀ ਲਾਗਤ ਨਾਲ ਬਣੇ ਖੇਡ ਗਰਾਉਂਡ ਦਾ ਉਦਘਾਟਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਜਿਸ ਸੁਖਪੁਰਾ ਸਕੂਲ ਵਿਚ ਉਹ ਪੜ੍ਹ ਕੇ ਗਿਆ, ਅੱਜ ਉਸੇ ਸਕੂਲ ਵਿਚ ਬਣੇ ਖੇਡ ਗਰਾਉਂਡ ਦਾ ਉਦਘਾਟਨ ਕਰਦਿਆਂ ਉਸ ਨੂੰ ਬੇਹੱਦ ਮਾਨਸਿਕ ਸਕੂਨ ਪ੍ਰਾਪਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਗਰਾਉਂਡਾਂ ਨਾਲ ਜੁੜਿਆ ਵਿਅਕਤੀ ਬੇਸ਼ੱਕ ਉਹ ਕਿਸੇ ਖੇਡ ਨਾਲ ਦਿਲਚਸਪੀ ਨਾ ਰੱਖਦਾ ਹੋਵੇ, ਪਰ ਮਾਨਸਿਕ ਪੱਧਰ 'ਤੇ ਉਹ ਜ਼ਰੂਰ ਤਕੜਾ ਹੁੰਦਾ ਹੈ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਨਾਲੋਂ ਪੰਜਾਬ ਖੇਡਾਂ ਵਿਚ ਕਾਫ਼ੀ ਪਛੜਿਆ ਹੋਇਆ ਹੈ | ਜਿਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਤੇ ਵੱਧ ਜ਼ੋਰ ਲਾ ਰਹੀ ਹੈ | ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਦੇ ਖਿਡਾਰੀ ਖੇਡਾਂ ਵਿਚ ੳੱੁਭਰ ਕੇ ਸਾਹਮਣੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ 3100 ਖੇਡ ਗਰਾਉਂਡਾਂ ਦਾ ਕੰਮ ਚੱਲ ਰਿਹਾ ਹੈ | ਜਿਨ੍ਹਾਂ ਵਿਚੋਂ 250 ਖੇਡ ਗਰਾਉਂਡਾਂ ਦਾ ਪੰਜਾਬ ਪੱਧਰ 'ਤੇ ਉਦਘਾਟਨ ਹੋਇਆ | ਜਿਨ੍ਹਾਂ ਵਿਚੋਂ ਦੋ ਭਦੌੜ ਹਲਕੇ ਦੇ ਗਰਾਉਂਡ ਸ਼ਾਮਿਲ ਹਨ ਅਤੇ ਸਰਕਾਰ ਲੋਕਾਂ ਨਾਲ ਸਾਰੇ ਵਾਅਦੇ ਪੂਰੇ ਕਰਨ ਵਿਚ ਕਾਮਯਾਬ ਹੋਈ ਹੈ | ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲੇ੍ਹ ਦੇ ਸਰਕਾਰੀ ਸਕੂਲਾਂ ਵਿਚੋਂ ਪਹਿਲਾਂ ਸਵਿਮਿੰਗ ਪੂਲ ਵੀ ਸੁਖਪੁਰਾ ਦੇ ਸਕੂਲ ਵਿਚ ਛੇਤੀ ਬਣੇਗਾ | ਇਸ ਸਮੇਂ ਲਾਭ ਸਿੰਘ ਉਗੋਕੇ ਨੇ ਕੁੱਝ ਸੇਵਾ ਮੁਕਤ ਹੋਏ ਅਧਿਆਪਕਾਂ ਜਿਨ੍ਹਾਂ ਤੋਂ ਪੜ੍ਹਾਈ ਕੀਤੀ, ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਸਮਾਗਮ ਨੂੰ ਗੁਰਮੀਤ ਸਿੰਘ ਸੁਖਪੁਰ ਸੇਵਾ ਮੁਕਤ ਲੈਕ, ਜਸਵੀਰ ਸਿੰਘ ਸੀਰਾ ਪ੍ਰਧਾਨ ਭਾਕਿਯੂ, ਸੁਨੀਤਇੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ, ਪਿ੍ੰਸੀਪਲ ਰਾਕੇਸ਼ ਕੁਮਾਰ ਸੁਖਪੁਰ ਨੇ ਵੀ ਸੰਬੋਧਨ ਕੀਤਾ | ਊਮੇਸਵਰੀ ਸ਼ਰਮਾ ਜ਼ਿਲ੍ਹਾ ਖੇਡ ਅਫ਼ਸਰ ਦੀ ਅਗਵਾਈ ਵਿਚ ਵਿਦਿਆਰਥੀਆਂ ਖੇਡ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਜਗਰਾਜ ਸਿੰਘ ਬੀ.ਡੀ.ਪੀ.ਓ, ਕ੍ਰਿਪਾਲ ਸਿੰਘ ਫੁੱਟਬਾਲ ਕੋਚ, ਲਵਦੀਪ ਸਿੰਘ ਭਗਤਪੁਰਾ, ਹੈਰੀ ਧਾਲੀਵਾਲ, ਜਗਜੀਤ ਸਿੰਘ ਹੂੰਝਣ ਕੈਨੇਡੀਅਨ, ਗੁਰਜੀਤ ਸਿੰਘ ਸੰਮਤੀ ਮੈਂਬਰ, ਮਨਜੀਤਪਾਲ ਸਿੰਘ, ਹਰਦੀਪ ਸਿੰਘ ਮੱਲੀ, ਰਾਮ ਕੁਮਾਰ ਭਦੌੜ, ਅਭਿਸ਼ੇਕ ਕੁਮਾਰ, ਸਰਪੰਚ ਬਲਜਿੰਦਰ ਸਿੰਘ ਸੁਖਪੁਰ, ਸਰਪੰਚ ਬਲਜੀਤ ਸਿੰਘ ਗਿੱਲ ਪ੍ਰਧਾਨ ਪੰਚਾਇਤ ਯੂਨੀਅਨ, ਸਰਪੰਚ ਹਰਚਰਨ ਸਿੰਘ ਮਾਨ ਜੰਡਸਰ, ਸਰਪੰਚ ਮਲਕੀਤ ਸਿੰਘ ਮੌੜ ਨਾਭਾ, ਸਰਪੰਚ ਰਾਮ ਸਿੰਘ ਦਿਉਲ ਉਗੋਕੇ, ਸਰਪੰਚ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ, ਸਰਪੰਚ ਅੰਗਰੇਜ਼ ਸਿੰਘ ਨਾਨਕਪੁਰਾ, ਸਰਪੰਚ ਕੁਲਵੰਤ ਰਾਮ ਭਗਤਪੁਰਾ, ਬੇਅੰਤ ਸਿੰਘ, ਸੁਖਵਿੰਦਰ ਸਿੰਘ ਭੋਲਾ, ਭਜਨ ਸਿੰਘ ਜਗਜੀਤਪੁਰਾ, ਅੰਗਰੇਜ਼ ਸਿੰਘ ਸੁਖਪੁਰਾ, ਜਸਨਪ੍ਰੀਤ ਸਿੰਘ ਜੇ.ਈ, ਰਹੀਸ ਕੁਮਾਰ ਸੈਕਟਰੀ, ਹਰਦੀਪ ਸਿੰਘ ਮਾਨ, ਮੁਖਤਿਆਰ ਰਾਮਾ, ਗੁਰਪ੍ਰੀਤ ਸਿੰਘ ਗੋਪੀ, ਕੁਲਵੰਤ ਸਿੰਘ, ਭੋਲਾ ਸਿੰਘ, ਚਰਨਜੀਤ ਸਿੰਘ ਨੰਬਰਦਾਰ, ਗੁਰਦੀਪ ਸਿੰਘ ਮਾਣਕ, ਸੁਖਪਾਲ ਸਿੰਘ ਮਾਲੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕਲੱਬ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਧਰਮਵੀਰ ਸਿੰਘ ਦੀ 25ਵੀਂ ਬਰਸੀ ਮੌਕੇ ਸਮਾਗਮ- ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਹੈਂਡ ਹੈਲਡ ਆਟੋ ਰੀਫਰੈਕਟੋਮੀਟਰ ਰਾਹੀਂ ਕੀਤੀ ਜਾਵੇਗੀ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ <br/>...
Ad Position 24