ਬਰਨਾਲਾ, 6 ਮਈ (ਅਸ਼ੋਕ ਭਾਰਤੀ)-ਕੇਂਦਰ ਸਰਕਾਰ ਵਲੋਂ ਜੋ ਗੰਨੇ ਦੇ ਭਾਅ ਵਿਚ ਵਾਧਾ ਕੀਤਾ ਗਿਆ ਹੈ, ਇਹ ਮਹਿੰਗਾਈ ਦਰ ਅਨੁਸਾਰ ਬਹੁਤ ਘੱਟ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੇ ਪ੍ਰੈਸ ਸਕੱਤਰ ਬਲਦੇਵ ਸਿੰਘ ਬਿੱਟੂ ਝਲੂਰ ਨੇ ਨੇ ਕੀਤਾ ਤੇ ਕਿਹਾ ਕਿ ਖੇਤੀ ਉੱਪਰ ਲਾਗਤ ਖ਼ਰਚੇ ਦਿਨੋਂ ਦਿਨ ਵਧ ਰਹੇ ਹਨ ਪਰ ਫ਼ਸਲਾਂ ਦੇ ਭਾਅ ਮਹਿੰਗਾਈ ਦਰ ਅਨੁਸਾਰ ਕਿਸਾਨਾਂ ਨੂੰ ਨਹੀਂ ਮਿਲਦੇ | ਉਨ੍ਹਾਂ ਦੱਸਿਆ ਕਿ ਡੀਜ਼ਲ, ਪੈਸਟੀਸਾਈਡ, ਖਾਦਾਂ ਆਦਿ ਬਹੁਤ ਜ਼ਿਆਦਾ ਤੇਜ਼ੀ ਨਾਲ ਮਹਿੰਗੀਆਂ ਹੋ ਰਹੀਆਂ ਹਨ ਪਰ ਉਸ ਦੇ ਮੁਕਾਬਲੇ ਵਿਚ ਫ਼ਸਲਾਂ ਦੇ ਭਾਅ ਨਹੀਂ ਵਧ ਰਹੇ | ਜਿਸ ਨਾਲ ਕਿਸਾਨ ਆਰਥਿਕ ਮੰਦੀ ਵੱਲ ਜਾ ਰਿਹਾ ਹੈ ਅਤੇ ਕਿਸਾਨ ਦੇ ਸਿਰ ਉੱਪਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਗੰਨੇ ਦਾ ਭਾਅ ਮਹਿੰਗਾਈ ਦਰ ਅਨੁਸਾਰ ਨਾ ਮਨਜ਼ੂਰ ਹੈ |