22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡਰੱਗ ਸਰਵੇ ਦੌਰਾਨ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 08-05-2026
ਬਰਨਾਲਾ, 7 ਮਈ (ਅਸ਼ੋਕ ਭਾਰਤੀ)-ਡਰੱਗ ਸਰਵੇ ਦੌਰਾਨ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਅਮਰਜੀਤ ਸਿੰਘ ਰਾਏਪੁਰ ਦੀ ਅਗਵਾਈ ਹੇਠ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਨੂੰ ਮਿਲਿਆ ਤੇ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਸਰਵੇਅਰ ਕਰਮਜੀਤ ਸਿੰਘ ਭੋਤਨਾ, ਯਾਦਵਿੰਦਰ ਸਿੰਘ, ਜਗਤਾਰ ਸਿੰਘ ਚੂੰਘਾ, ਨਿਤਿਨ ਕੁਮਾਰ, ਮੈਡਮ ਬਲਜੀਤ ਕੌਰ ਨੇ ਕਿਹਾ ਕਿ ਐਪ ਵਿਚ ਤਕਨੀਕੀ ਖ਼ਾਮੀਆਂ ਅਤੇ ਏ.ਆਈ ਮੁਲਾਂਕਣ ਕਾਰਨ ਬਹੁਤ ਸਾਰੇ ਸਰਵੇ ''ਪੁਆਰ ਕੁਆਲਿਟੀ' ਦਰਜ ਹੋ ਰਹੇ ਹਨ, ਜਿਸ ਨਾਲ ਕਰਮਚਾਰੀ ਮਿਹਨਤਾਨੇ ਤੋਂ ਵੰਜਿਤ ਰਹਿ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਹਰ ਸਰਵੇ ਲਈ ਮਿਹਨਤਾਨਾ ਦਿੱਤਾ ਜਾਵੇ ਅਤੇ ਘੱਟੋ-ਘੱਟ 250 ਰੁਪਏ ਪ੍ਰਤੀ ਸਰਵੇ ਨਿਰਧਾਰਿਤ ਕੀਤੇ ਜਾਣ | ਉਨ੍ਹਾਂ ਨੇ ਸਰਵੇ ਦੀ ਜਟਿਲ ਭਾਸ਼ਾ, ਲੋਕਾਂ ਵਲੋਂ ਨਿੱਜੀ ਜਾਣਕਾਰੀ ਦੇਣ ਵਿਚ ਹਿਚਕਚਾਹਟ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਜਤਾਈਆਂ, ਨਾਲ ਹੀ ਐਪ ਦੀਆਂ ਤਕਨੀਕੀ ਸਮੱਸਿਆਵਾਂ, ਡਾਟਾ ਮਿਟਣ ਅਤੇ ਟਾਰਗੈਟ ਦੇ ਦਬਾਅ ਕਾਰਨ ਕੰਮ ਪ੍ਰਭਾਵਿਤ ਹੋਣ ਦੀ ਗੱਲ ਉਠਾਈ ਗਈ | ਉਨ੍ਹਾਂ ਮੰਗ ਕੀਤੀ ਕਿ ਟਰੇਨਿੰਗ ਮੁੜ ਕਰਵਾਈ ਜਾਵੇ, ਹੇਲਪਲਾਈਨ ਸਹੂਲਤ ਦਿੱਤੀ ਜਾਵੇ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਵੈੱਲਫੇਅਰ ਦੀ ਇਕੱਤਰਤਾ 'ਚ ਅਹਿਮ ਮਸਲੇ ਵਿਚਾਰੇ ਅਗਲੀ ਖ਼ਬਰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਮੌੜ ਨਾਭਾ ਪੰਚਾਇਤ ਨੂੰ ਜਿੰਮ ਕੀਤੀ ਭੇਟ
Ad Position 24