23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪ੍ਰਧਾਨ ਭੋਲਾ ਸਿੰਘ ਵਿਰਕ ਨੇ ਸੰਘੇੜਾ ਕਾਲਜ ਵਿਖੇ ਸੈਸ਼ਨ 2026-27 ਦਾ ਪ੍ਰਾਸਪੈਕਟਸ ਕੀਤਾ ਰਿਲੀਜ਼

Ad Position 21
No active advertisement
ਅਜੀਤ ਡੈਸਕ 08-05-2026
ਬਰਨਾਲਾ, 7 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਜੋ ਹਰ ਇੱਕ ਖੇਤਰ ਵਿਚ ਬੁਲੰਦੀਆਂ ਛੋਹ ਕੇ ਇਲਾਕੇ ਵਿਚ ਇੱਕ ਵੱਖਰੀ ਥਾਂ ਬਣਾ ਚੁੱਕੀ ਹੈ, ਦੇ ਨਵੇਂ ਸੈਸ਼ਨ 2026-27 ਦਾ ਸੰਸਥਾ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਵਲੋਂ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ | ਇਹ ਪ੍ਰਾਸਪੈਕਟਸ ਪਿ੍ੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਪ੍ਰਾਸਪੈਕਟਸ ਕਮੇਟੀ ਇੰਚਾਰਜ ਮੈਡਮ ਅਨੀਤਾ ਰਾਣੀ ਦੀ ਦੇਖਰੇਖ ਹੇਠ ਤਿਆਰ ਕੀਤਾ ਗਿਆ ਹੈ | ਜਿਸ ਵਿਚ ਕਾਲਜ ਦੀਆਂ ਸਰਵਪੱਖੀ ਪ੍ਰਾਪਤੀਆਂ ਤਰਤੀਬ ਬਾਰ ਸੁਚੱਜੇ ਢੰਗ ਨਾਲ ਦਰਸਾਈਆਂ ਗਈਆਂ ਹਨ | ਸ: ਭੋਲਾ ਸਿੰਘ ਨੇ ਕਿਹਾ ਕਿ ਬਾਰ੍ਹਵੀਂ ਦੇ ਪੇਪਰ ਦੇ ਚੁੱਕੇ ਵਿਦਿਆਰਥੀ ਸੰਘੇੜਾ ਕਾਲਜ ਪਹੁੰਚ ਕੇ ਉਚੇਰੀ ਵਿੱਦਿਆ ਪ੍ਰਾਪਤ ਕਰ ਕੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੇ ਹਨ | ਇਸ ਮੌਕੇ ਵਾਈਸ ਪਿ੍ੰਸੀਪਲ ਮੈਡਮ ਮਨਦੀਪ ਕੌਰ, ਮੈਡਮ ਅਨੀਤਾ ਰਾਣੀ, ਸੁਪਰਡੈਂਟ ਰੁਪਿੰਦਰ ਕੁਮਾਰ, ਡਾ. ਅਨਿਲ ਸ਼ੋਰੀ, ਯੁਗੇਸ਼ ਸ਼ਰਮਾ, ਅਜੈਵੀਰ ਸਿੰਘ ਅਤੇ ਹੋਰ ਸਟਾਫ਼ ਵੀ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਿਧਾਨ ਸਭਾ ਚੋਣਾਂ 'ਚ ਵਿਰੋਧੀਆਂ ਨੂੰ ਹਰਾ ਕੇ ਸੂਬੇ 'ਚ ਆਪਣੀ ਸਰਕਾਰ ਕਾਇਮ ਕਰੇਗੀ-ਬੀਬੀ ਘਨੌਰੀ ਅਗਲੀ ਖ਼ਬਰ ਸਬ-ਡਵੀਜ਼ਨ ਮਹਿਲ ਕਲਾਂ ਵਿਖੇ ਜਨ ਗਣਨਾ-2027 ਲਈ ਟਰੇਨਿੰਗ ਦੀ ਸਮਾਪਤੀ
Ad Position 24