18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗੁਰੂ ਤੇਗ਼ ਬਹਾਦਰ ਸਟੇਡੀਅਮ ਹੰਡਿਆਇਆ ਵਿਖੇ ਬਾਸਕਟਬਾਲ ਲੀਗ ਦੇ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 11-05-2026
ਹੰਡਿਆਇਆ, 10 ਮਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖੇਡ ਸਟੇਡੀਅਮ ਵਿਚ ਸ਼ੇਰੇ-ਪੰਜਾਬ ਬਾਸਕਟਬਾਲ ਕਲੱਬ ਰਜਿ: ਹੰਡਿਆਇਆ ਵਿਖੇ ਅਕਾਲ ਜੁਗਤ ਭੁਲੱਥ ਬਾਸਕਟਬਾਲ ਲੀਗ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਲਈ ਕਈ ਗੁਣਾ ਫ਼ੰਡ ਵਧਾ ਦਿੱਤਾ ਹੈ | ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੇ ਖੇਡਾਂ ਵੱਲ ਪੇ੍ਰਰਿਤ ਕਰਨਾ ਸਾਡੀ ਸਰਕਾਰ ਦਾ ਮੁੱਖ ਮਕਸਦ ਹੈ | ਲੀਗ ਮੁਕਾਬਲਿਆਂ ਲੜਕਿਆਂ ਦੀਆਂ ਟੀਮਾਂ ਵਿਚ ਪੁਆਧ ਕਿੰਗ ਜੇਤੂ ਤੇ ਮਾਝਾ ਲਾਈਨਜ਼ ਦੂਜੇ ਨੰਬਰ 'ਤੇ ਰਹੇ, ਇਸੇ ਤਰ੍ਹਾਂ ਲੜਕੀਆਂ ਦੀਆਂ ਟੀਮਾਂ ਵਿਚ ਪੁਆਧ ਕੋਇਨ ਜੇਤੂ ਅਤੇ ਮਾਝਾ ਕੋਇਨ ਦੂਜੇ ਨੰਬਰ 'ਤੇ ਰਹੀ | ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਚੇਅਰਮੈਨ ਰਾਮ ਤੀਰਥ ਮੰਨਾ, ਇਸ਼ਵਿੰਦਰ ਸਿੰਘ ਜੰਡੂ, ਖੇਡ ਪ੍ਰਮੋਟਰ ਪਿੰਕਾ ਜਰਗ, ਮੋਹਿਤ ਗਰਗ ਨੂੰ ਕਲੱਬ ਦੇ ਪ੍ਰਬੰਧਕ ਅਮਨਦੀਪ ਕੁਮਾਰ ਸ਼ਰਮਾ, ਕੌਮਾਂਤਰੀ ਖਿਡਾਰੀ ਗੁਰਮੇਲ ਸਿੰਘ ਗੇਲੀ ਤੇ ਬਲਵਿੰਦਰ ਸਿੰਘ ਸਿੱਧੂ, ਮਨਜਿੰਦਰ ਸਿੰਘ, ਅਰਵਿੰਦ ਕੁਮਾਰ, ਗੁਰਲਾਲ ਰਿਸ਼ੀ, ਕੋਚ ਅਮਰਜੋਤ ਸਿੰਘ, ਇੰਦਰਜੀਤ ਸਿੰਘ, ਜਸਵੀਰ ਸਿੰਘ ਜੰਟੀ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਇੰਸਪੈਕਟਰ ਰਾਜਪਾਲ ਸਿੰਘ, ਇੰਸਪੈਕਟਰ ਸੁਖਪਾਲ ਸਿੰਘ, ਜਗਰਾਜ ਸਿੰਗਲਾ, ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਕਰਨੈਲ ਸਿੰਘ ਗਿੱਲ, ਬਸਾਵਾ ਸਿੰਘ ਭਰੀ, ਕੁਲਦੀਪ ਸਿੰਘ ਤਾਜਪੁਰੀਆ, ਮਨਸਾ ਰਾਮ, ਬਾਬਾ ਰਾਮ ਸਿੰਘ, ਬਲਵੰਤ ਸਿੰਘ ਭੀਖੀ, ਅਮਨਦੀਪ ਸਿੰਘ ਚੂੰਘ, ਬਲਵੀਰ ਸਿੰਘ ਭੰਮਰਾ, ਮਨਜਿੰਦਰ ਸਿੰਘ ਜੋਗਾ ਸਿੰਘ, ਗੁਰਜੀਤ ਸਿੰਘ ਸੁਆਮੀ, ਪ੍ਰੋ: ਬਿੱਟੂ, ਮੁੱਖ ਅਧਿਆਪਕ ਹਰਪ੍ਰੀਤ ਸਿੰਘ ਆਦਿ ਸਮੇਤ ਪ੍ਰਬੰਧਕ ਤੇ ਖਿਡਾਰੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਡਬਲ ਇੰਜਣ ਸਰਕਾਰ ਬਣੇਗੀ-ਜੇਠੀ <br/> ਅਗਲੀ ਖ਼ਬਰ ਕਣਕ ਦੀ ਨਾੜ ਸੜਨ ਤੋਂ ਰੋਕਣ ਸਬੰਧੀ ਡਿਊਟੀ ਵਿਚ ਲਾਪਰਵਾਹੀ ਵਰਤਣ 'ਤੇ 70 ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ <b...
Ad Position 24