18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਾਲਵਾ ਸਾਹਿਤ ਸਭਾ ਵਲੋਂ ਸਰੂਪ ਚੰਦ ਹਰੀਗੜ੍ਹ ਦੇ ਕਾਵਿ ਸੰਗ੍ਰਹਿ 'ਕਲਮ ਦੀ ਆਵਾਜ਼' ਦਾ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 11-05-2026
ਬਰਨਾਲਾ, 10 ਮਈ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ.ਟੀ.ਆਈ. ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਸਰੂਪ ਚੰਦ ਹਰੀਗੜ੍ਹ ਦੇ ਕਾਵਿ ਸੰਗ੍ਰਹਿ 'ਕਲਮ ਦੀ ਆਵਾਜ਼' ਦਾ ਲੋਕ ਅਰਪਣ ਕੀਤਾ ਗਿਆ | ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਸਰੂਪ ਚੰਦ ਹਰੀਗੜ੍ਹ ਦੀ ਕਵਿਤਾ ਚੇਤਨ ਮਨੁੱਖ ਨੂੰ ਹਲੂਣਦੀ ਆਸ਼ਵਾਦੀ ਕਵਿਤਾ ਹੈ ਜੋ ਜਬਰ ਨਾਲ ਲੜਨ ਲਈ ਹਿੰਮਤ ਅਤੇ ਹੌਸਲਾ ਪੈਦਾ ਕਰਦੀ ਹੈ | ਜੁਗਰਾਜ ਧੌਲਾ ਨੇ ਕਿਹਾ ਕਿ ਸਰੂਪ ਚੰਦ ਹਰੀਗੜ ਨੇ ਭਖਦੇ ਮਸਲਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ ਅਤੇ ਵਿਸ਼ੇ ਪੱਖ ਦੇ ਨਾਲ ਨਾਲ ਰੂਪਕ ਪੱਖ ਤੋਂ ਵੀ ਕਵਿਤਾ ਖਰੀ ਉਤਰਦੀ ਹੈ | ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਦੇ ਸਾਰੇ ਗੀਤ ਪੁਰਾਤਨ ਸੱਭਿਆਚਾਰ ਅਤੇ ਵਿਰਸੇ ਦੇ ਲਿਖਾਇਕ ਹਨ | ਉਪਰੰਤ ਰਾਮ ਸਰੂਪ ਰਿਖੀ ਦੇ ਨਾਵਲ 'ਮੈਂ ਪ੍ਰਚੰਡ ਭਵਾਨੀ' ਉੱਪਰ ਗੋਸ਼ਟੀ ਕਰਵਾਈ ਗਈ | ਜਿਸ ਉੱਪਰ ਪਰਚਾ ਪੜ੍ਹਦਿਆਂ ਪਿ੍ੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਇਸ ਨਾਵਲ ਦਾ ਕਥਾ ਪਟ ਵਰਤਮਾਨ ਸਮੇਂ ਦੇ ਵਰਤਾਰੇ ਵਿਸ਼ਵੀਕਰਨ ਉੱਪਰ ਕੇਂਦਰਿਤ ਹੈ | ਇਹ ਨਾਵਲ ਸਾਮਰਾਜ ਦੇ ਨਵੇਂ ਰੂਪ ਵਿਸ਼ਵੀਕਰਨ ਜਾਂ ਸੰਸਾਰੀਕਰਨ ਦੀਆਂ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਤੌਰ ਤੇ ਖੋਖਲੀਆਂ ਹੋ ਚੁੱਕੀਆਂ ਨੀਤੀਆਂ ਦਾ ਕੱਚਾ ਚਿੱਠਾ ਪੇਸ਼ ਕਰਦਾ ਹੈ | ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਕਿਹਾ ਕਿ ਇਹ ਨਾਵਲ ਜਮਾਤੀ ਚੇਤਨਾ ਅਤੇ ਸੰਘਰਸ਼ ਦਾ ਵਾਹਕ ਨਾਵਲ ਹੈ | ਇਹ ਨਾਵਲ ਵਿਸ਼ਵੀਕਰਨ ਦੀਆਂ ਮਾਨਤਾਵਾਂ ਦਾ ਪ੍ਰਤੀਉਤਰ ਸਿਰਜਦਾ ਹੈ | ਇਨ੍ਹਾਂ ਤੋਂ ਇਲਾਵਾ ਨਾਵਲਕਾਰ ਦਰਸ਼ਨ ਸਿੰਘ ਗੁਰੂ, ਜਗਤਾਰ ਜਜ਼ੀਰਾ, ਸਨੇਹਇੰਦਰ ਸਿੰਘ ਮੀਲੂ, ਕਮਲਜੀਤ ਨੀਲੋਂ, ਰਾਮ ਸਰੂਪ ਸ਼ਰਮਾ, ਪਰਮਜੀਤ ਮਾਨ, ਸਾਦ ਮੁਹੰਮਦ ਭਦੌੜ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚਰਨਜੀਤ ਕੌਰ ਅਤੇ ਹਰਭਜਨ ਸਿੰਘ ਭੋਤਨਾ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਉਪਰੰਤ ਹੋਏ ਕਵੀ ਦਰਬਾਰ ਵਿਚ ਹੰਸ ਸਿੰਘ ਭਗਤਾ ਭਾਈ, ਸਿੰਦਰ ਧੌਲਾ, ਲਖਵਿੰਦਰ ਸਿੰਘ ਠੀਕਰੀਵਾਲ, ਚਮਕੌਰ ਸਿੰਘ ਸੇਖੋਂ, ਤੇਜਿੰਦਰ ਚੰਡਿਹੋਕ, ਰਜਨੀਸ਼ ਕੌਰ ਬਬਲੀ, ਗਗਨ ਸੰਧੂ, ਡਾ. ਉਜਾਗਰ ਸਿੰਘ ਮਾਨ, ਪਿ੍ੰਸੀਪਲ ਕੌਰ ਸਿੰਘ ਧਨੌਲਾ, ਮਲਕੀਤ ਸਿੰਘ ਭੱਠਲ, ਸਰਵਨ ਸਿੰਘ ਕਾਲਾਬੂਲਾ, ਐਸ.ਪੀ. ਕਾਲੇਕੇ, ਗੁਰਤੇਜ ਸਿੰਘ ਮੱਖਣ, ਗੁਰਤੇਜ ਸਿੰਘ ਹਠੂਰ, ਰਾਮ ਸਿੰਘ ਹਠੂਰ, ਗੁਰਜੰਟ ਸਿੰਘ ਸੋਹਲ, ਬਲਵੀਰ ਸਿੰਘ ਮੰਡੇਰ, ਸੱਜਣ ਸਿੰਘ ਦਾਨਗੜ੍ਹ, ਬਘੇਲ ਸਿੰਘ ਧਾਲੀਵਾਲ, ਚਰਨੀ ਬੇਦਿਲ, ਦਲਵਾਰ ਸਿੰਘ ਧਨੌਲਾ, ਰਾਮ ਸਿੰਘ ਬੀਹਲਾ, ਕਿਰਨਦੀਪ ਕੌਰ ਭਾਈਰੂਪਾ, ਅਵਤਾਰ ਸਿੰਘ ਢਿੱਲੋਂ ਅਤੇ ਰਘਵੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਮਨਾਲ ਵਿਖੇ ਮਾਂ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਵਧੇ ਹੋਏ ਹੱਦ ਕਰਜ਼ੇ ਲਾਗੂ ਕਰ ਕੇ ਤੁਰੰਤ ਕਿਸਾਨਾਂ ਨੂੰ ਜਾਰੀ ਕੀਤੇ ਜਾਣ-ਡਾਇਰੈਕਟਰ ਸਮਰਾ <br...
Ad Position 24