ਟੱਲੇਵਾਲ, 12 ਮਈ (ਸੋਨੀ ਚੀਮਾ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਦੀਵਾਨਾ ਵਿਖੇ ਬੀਤੇ ਸ਼ਾਮ ਭਾਰੀ ਗੜੇਮਾਰੀ ਅਤੇ ਤੇਜ਼ ਹਨੇਰੀ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ | ਇਸ ਕੁਦਰਤੀ ਆਫ਼ਤ ਕਾਰਨ ਲਗਭਗ 250 ਏਕੜ 'ਚ ਖੜੀ ਮੂੰਗੀ, ਮੱਕੀ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਭਾਰੀ ਨੁਕਸਾਨ ਝੱਲਣਾ ਪਿਆ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਤਨਾਮ ਸਿੰਘ ਦੀਵਾਨਾ, ਇਕਾਈ ਪ੍ਰਧਾਨ ਪਵਿੱਤਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਢਿੱਲੋਂ, ਖ਼ਜ਼ਾਨਚੀ ਬਲਵਿੰਦਰ ਸਿੰਘ ਅਤੇ ਸਕੱਤਰ ਜਗਸੀਰ ਸਿੰਘ ਦੀ ਅਗਵਾਈ ਹੇਠ ਕਿਸਾਨ ਇਕੱਠੇ ਹੋਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ | ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਦੇ ਕਈ ਕਿਸਾਨਾਂ ਦੀਆਂ ਮੂੰਗੀ ਅਤੇ ਮੱਕੀ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ | ਜਿਸ ਦੌਰਾਨ ਜਗਸੀਰ ਸਿੰਘ ਦੀ 2 ਏਕੜ ਮੱਕੀ ਅਤੇ 10 ਏਕੜ ਮੂੰਗੀ, ਨਾਹਰ ਸਿੰਘ ਦੀ 10 ਏਕੜ ਮੂੰਗੀ, ਲਖਬੀਰ ਸਿੰਘ ਦੀ 25 ਏਕੜ ਮੂੰਗੀ, ਸ਼ਨੀ ਸਿੰਘ ਦੀ 3 ਏਕੜ ਮੂੰਗੀ, ਅਮਰ ਸਿੰਘ ਦੀ 8 ਏਕੜ ਮੂੰਗੀ, ਰਸਪਿੰਦਰ ਸਿੰਘ ਦੀ 8 ਏਕੜ ਮੂੰਗੀ, ਸੁਖਦੇਵ ਸਿੰਘ ਦੀ 10 ਏਕੜ ਮੂੰਗੀ, ਪਰਮਜੀਤ ਸਿੰਘ ਦੀ 5 ਏਕੜ ਮੱਕੀ, ਬਚਿੱਤਰ ਸਿੰਘ ਦੀ 4 ਏਕੜ ਮੂੰਗੀ, ਕਿਸਾਨ ਜੋਗਿੰਦਰ ਸਿੰਘ ਦੀ 8 ਏਕੜ ਮੂੰਗੀ, ਜੋਰਾ ਸਿੰਘ ਦੀ 11 ਏਕੜ ਮੂੰਗੀ, ਬਲਵਿੰਦਰ ਸਿੰਘ ਦੀ 4 ਏਕੜ ਮੂੰਗੀ, ਨਿਰਮਲ ਸਿੰਘ ਦੀ 4 ਏਕੜ ਮੂੰਗੀ, ਜਿੰਦਰ ਸਿੰਘ ਦੀ 6 ਏਕੜ ਮੂੰਗੀ ਅਤੇ 2 ਏਕੜ ਮੱਕੀ, ਜਗਜੀਵਨ ਸਿੰਘ ਦੀ 4 ਏਕੜ ਮੂੰਗੀ, ਗੁਰਵਿੰਦਰ ਸਿੰਘ ਦੀ 4 ਏਕੜ ਮੂੰਗੀ, ਕੁਲਬੀਰ ਸਿੰਘ ਦੀ 4 ਏਕੜ ਮੱਕੀ, ਅਜਮੇਰ ਸਿੰਘ ਦੀ 14 ਏਕੜ ਮੱਕੀ, ਪ੍ਰਗਟ ਸਿੰਘ ਦੀ 5 ਏਕੜ ਮੱਕੀ, ਬਰਜਿੰਦਰ ਸਿੰਘ ਦੀ 5 ਏਕੜ ਮੱਕੀ, ਹਰਵਿੰਦਰ ਸਿੰਘ ਦੀ 5 ਏਕੜ ਮੱਕੀ ਅਤੇ ਸੁਰਜੀਤ ਸਿੰਘ ਦੀ 4 ਏਕੜ ਮੱਕੀ ਸਮੇਤ ਹੋਰ ਕਈ ਕਿਸਾਨਾਂ ਦੀਆਂ ਬੀਜੀਆਂ ਹੋਈਆਂ ਸਬਜ਼ੀਆਂ ਵੀ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਘੱਟ ਭਾਅ ਕਾਰਨ ਕਰਜ਼ੇ ਦੇ ਬੋਝ ਹੇਠ ਹਨ ਅਤੇ ਬਹੁਤ ਸਾਰੇ ਕਿਸਾਨ 70-80 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ ਹਨ | ਇਸ ਲਈ ਸਰਕਾਰ ਤੁਰੰਤ ਟੀਮਾਂ ਭੇਜ ਕੇ ਨੁਕਸਾਨ ਦੀ ਗਿਰਦਾਵਰੀ ਕਰਵਾਏ ਅਤੇ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਜਾਰੀ ਕਰੇ | ਇਸ ਮੌਕੇ ਹਰਵਿੰਦਰ ਸਿੰਘ ਦੀਵਾਨਾ, ਕਿਸਾਨ ਜਗਸੀਰ ਸਿੰਘ, ਬਿੱਕਰ ਸਿੰਘ, ਜੋਰਾ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ |