ਮਹਿਲ ਕਲਾਂ, 12 ਮਈ (ਅਵਤਾਰ ਸਿੰਘ ਅਣਖੀ)-ਕੈਪਟਨ ਕੇਵਲ ਸਿੰਘ ਮਹਿਲ ਖੁਰਦ ਨਮਿਤ ਅੰਤਿਮ ਅਰਦਾਸ ਉਪਰੰਤ ਵਿਸ਼ਾਲ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਪਿੰਡ ਮਹਿਲ ਖ਼ੁਰਦ ਵਿਖੇ ਹੋਇਆ | ਇਸ ਮੌਕੇ ਭਾਈ ਭੁਪਿੰਦਰ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ, ਸਾਬਕਾ ਸੈਨਿਕ ਵਿੰਗ ਦੇ ਆਗੂ ਜਰਨੈਲ ਸਿੰਘ ਸਹਿਜੜਾ ਨੇ ਕੈਪਟਨ ਕੇਵਲ ਸਿੰਘ ਵਲੋਂ ਦੇਸ਼ ਸੇਵਾ ਨੂੰ ਸਮਰਪਿਤ ਹੋ ਕੇ ਨਿਭਾਈਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਇਬ ਸੂਬੇਦਾਰ ਕੇਵਲ ਸਿੰਘ ਦੇ ਪ੍ਰਮੋਟ ਹੋਣ 'ਤੇ ਦੇਸ਼ ਦੇ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ ਅਤੇ ਆਨਰੇਰੀ ਲੈਫ਼ਟੀਨੈਂਟ ਪ੍ਰਮੋਟ ਹੋਣ 'ਤੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ ਨੇ ਵੱਡੀ ਗਿਣਤੀ 'ਚ ਪਹੁੰਚੇ ਵੱਖ-ਵੱਖ ਆਗੂਆਂ, ਸਮੂਹ ਸੰਗਤਾਂ ਦਾ ਉਚੇਚਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸੈਨਿਕ ਵਿੰਗ ਬਲਾਕ ਮਹਿਲ ਕਲਾਂ ਵਲੋਂ ਕੈਪਟਨ ਕੇਵਲ ਸਿੰਘ ਦੇ ਦੋਵੇਂ ਸਪੁੱਤਰਾਂ ਸਾਧੂ ਸਿੰਘ ਅਤੇ ਆਤਮਾ ਸਿੰਘ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਡਵੋਕੇਟ ਬਲਦੇਵ ਸਿੰਘ ਪੇਧਨੀ, ਬਿੰਦਰ ਹੈਰੀ ਕੈਨੇਡਾ, ਮੰਗਤ ਸਿੰਘ ਸਿੱਧੂ, ਦਰਸ਼ਨ ਸਿੰਘ ਪੰਡੋਰੀ, ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ, ਕਿਸਾਨ ਆਗੂ ਅਮਰਜੀਤ ਸਿੰਘ ਮਹਿਲ ਖ਼ੁਰਦ, ਜੱਗਾ ਸਿੰਘ ਛਾਪਾ, ਬਾਬਾ ਬੁੱਧ ਸਿੰਘ ਕਲਸੀ, ਬਲਵੀਰ ਸਿੰਘ ਨੰਬਰਦਾਰ, ਭਾਈ ਹਰਬੰਸ ਸਿੰਘ ਮਹਿਲਵੀ, ਅਵਤਾਰ ਸਿੰਘ ਤਾਰੀ, ਨਸੀਬ ਸਿੰਘ, ਜਗਜੀਤ ਸਿੰਘ ਖ਼ਿਆਲੀ, ਬਹਾਦਰ ਸਿੰਘ ਮਹਿਲ ਕਲਾਂ, ਸੁਪਿੰਦਰ ਸਿੰਘ ਪੰਡੋਰੀ, ਅਵਤਾਰ ਸਿੰਘ ਖ਼ਾਲਸਾ, ਹਰਦੇਵ ਸਿੰਘ ਕਵੀਸ਼ਰ, ਗੁਰਿੰਦਰ ਸਿੰਘ ਰਾਜਾ, ਗੁਰਦੀਪ ਸਿੰਘ ਟਿਵਾਣਾ, ਬੰਤ ਸਿੰਘ ਕੁਤਬਾ, ਗੁਲਜ਼ਾਰ ਸਿੰਘ, ਜਰਨੈਲ ਸਿੰਘ ਜਗਦੇ, ਮਹਿੰਦਰ ਕੌਰ, ਰਣਜੀਤ ਕੌਰ, ਗੁਰਮੇਲ ਕੌਰ, ਹਰਬੰਸ ਸਿੰਘ ਲੋਹਗੜ੍ਹ, ਗੁਰਵਿੰਦਰ ਸਿੰਘ ਬੱਬਲੂ, ਹਰਜੋਤ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਪਵਿੱਤਰ ਸਿੰਘ, ਨਵਜੋਤ ਸਿੰਘ ਨੌਧਰਾਣੀ, ਜਸਵਿੰਦਰ ਸਿੰਘ, ਜਗਦੀਪ ਸਿੰਘ, ਕੁੰਦਨ ਸਿੰਘ, ਦਰਸ਼ਨ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ 13 ਸਿੱਖ ਰੈਜੀਮੈਂਟ, ਸਾਬਕਾ ਸੈਨਿਕ ਅਤੇ ਇਲਾਕੇ ਭਰ ਤੋਂ ਆਗੂ ਹਾਜ਼ਰ ਸਨ | ਪਰਿਵਾਰ ਵਲੋਂ ਕੈਪਟਨ ਕੇਵਲ ਸਿੰਘ ਦੀ ਯਾਦ 'ਚ ਵੱਖ-ਵੱਖ ਸੰਸਥਾਵਾਂ ਨੂੰ ਰਾਸ਼ੀ ਦਾਨ ਵਜੇ ਭੇਟ ਕੀਤੀ ਗਈ |