15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਗਰੀਨ ਫ਼ੀਲਡ ਸਕੂਲ ਵਿਖੇ ਬੱਚਿਆਂ ਨੂੰ ਗਰਮੀ ਤੋਂ ਸਿਹਤ ਨੂੰ ਬਚਾਉਣ ਦੇ ਉਪਾਅ ਦੱਸੇ <br/>

Ad Position 21
No active advertisement
ਅਜੀਤ ਡੈਸਕ 13-05-2026
ਧਨੌਲਾ, 12 ਮਈ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਬੱਚਿਆਂ ਨੂੰ ਗਰਮੀ ਤੋਂ ਸਿਹਤ ਨੂੰ ਬਚਾਉਣ ਦੇ ਉਪਾਅ ਦੱਸੇ ਗਏ | ਇਸ ਮੌਕੇ ਇੰਚਾਰਜ ਅਜਿੰਦਰਪਾਲ ਟਿਵਾਣਾ ਨੇ ਬੱਚਿਆਂ ਨੂੰ ਦੱਸਿਆ ਕਿ ਸਿਹਤ ਨੂੰ ਗਰਮੀ ਦੇ ਪ੍ਰਭਾਵ ਤੋਂ ਕਿਵੇਂ ਬਚਾ ਕੇ ਰੱਖਿਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਸਰੀਰ ਦਾ ਤਾਪਮਾਨ ਵਧਣ ਕਰ ਕੇ ਵਿਅਕਤੀ ਵਿਚ ਤਿੰਨ ਕਿਸਮਾਂ ਦੇ ਮੁੱਖ ਰੋਗ ਪੈਦਾ ਹੋ ਸਕਦੇ ਹਨ | ਗਰਮੀ ਦੀ ਥਕਾਵਟ, ਹੀਟ ਕਰੈਂਪਸ ਤੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਣ ਜਿਸ ਨੂੰ 'ਹੀਟ ਸਟਰੋਕ' ਵੀ ਕਿਹਾ ਜਾਂਦਾ ਹੈ ਅਤੇ ਇਹ ਸਭ ਤੋਂ ਵੱਧ ਘਾਤਕ ਅਤੇ ਗਰਮੀ ਵਾਲੇ ਮਰੀਜ਼ ਅੰਦਰ ਚਿੰਤਾਜਨਕ ਅਵਸਥਾ ਬਣ ਜਾਂਦੀ ਹੈ | ਸਿਰ ਉੱਪਰ ਗਿੱਲਾ ਤੌਲੀਆ ਰੱਖੋ | ਚਮੜੀ 'ਤੇ ਸਨਸਕਰੀਨ ਕਰੀਮ ਦੀ ਵਰਤੋਂ ਚਮੜੀ ਨੂੰ ਝੁਲਸਣ ਤੋਂ ਬਚਾਉਂਦੀ ਹੈ | ਸਨ ਬਰਨਜ਼ ਤੋਂ ਬਚਣ ਲਈ ਸਰੀਰ ਦੇ ਜ਼ਿਆਦਾਤਰ ਹਿੱਸੇ ਨੂੰ ਢੱਕ ਕੇ ਰੱਖੋ | ਲੂ ਤੋਂ ਬਚਾਅ ਲਈ ਹਮੇਸ਼ਾ ਮੌਸਮ ਦੀ ਤਬਦੀਲੀ ਅਨੁਸਾਰ ਆਪਣੇ ਖਾਣ-ਪੀਣ 'ਚ ਤਬਦੀਲੀ ਕਰੋ | ਭੋਜਨ ਵਿਚ ਜਲਦੀ ਪਚਣ ਵਾਲੇ ਠੰਢੇ ਤਰਲ, ਦਹੀਂ, ਲੱਸੀ, ਸਲਾਦ ਆਦਿ ਦੀ ਵਰਤੋਂ ਕਰੋ | ਇਸ ਮੌਕੇ ਪਿ੍ੰਸੀਪਲ ਪ੍ਰੀਤ ਕਮਲ ਸ਼ਰਮਾ, ਵਾਈਸ ਪਿ੍ੰਸੀਪਲ ਜਸਵੀਰ ਕੌਰ ਅਤੇ ਮੈਡਮ ਹਰਮੋਹਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰ, ਸ਼ਹਿਰ ਵਾਸੀ ਪ੍ਰੇਸ਼ਾਨ <br/> ਅਗਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਮੌਕ ਪਾਰਲੀਮੈਂਟ ਸੈਸ਼ਨ ਕਰਵਾਇਆ <br/>
Ad Position 24